28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਵੱਖ-ਵੱਖ ਪਿੰਡਾਂ ’ਚ ਦਿਖਾਈ

ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪਿੰਡ-ਪਿੰਡ ਦਿਖਾਉਣ ਦੀ ਲੜੀ ਤਹਿਤ ਸਰਹਿੰਦ ਬਲਾਕ ਦੇ ਪਿੰਡ ਨਲੀਨਾ ਕਲਾਂ, ਨਲੀਨਾ ਖੁਰਦ, ਚਣਾਲੋ ਤੇ ਅਮਲੋਹ ਬਲਾਕ ਦੇ ਪਿੰਡ ਹਰੀਪੁਰ, ਬੈਣਾ ਬੁਲੰਦ ਅਤੇ ਮਾਨਗੜ੍ਹ ਵਿਖੇ 30 ਮਿੰਟ ਦੀ ਡਾਕੂਮੈਂਟਰੀ ਐਲ. ਈ.

ਅਜੀਤ ਡੈਸਕ 28-09-2026
ਫ਼ਤਹਿਗੜ੍ਹ ਸਾਹਿਬ, 27 ਸਤੰਬਰ (ਮਨਪ੍ਰੀਤ ਸਿੰਘ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਫਿਲਮ ਪਿੰਡ-ਪਿੰਡ ਦਿਖਾਉਣ ਦੀ ਲੜੀ ਤਹਿਤ ਸਰਹਿੰਦ ਬਲਾਕ ਦੇ ਪਿੰਡ ਨਲੀਨਾ ਕਲਾਂ, ਨਲੀਨਾ ਖੁਰਦ, ਚਣਾਲੋ ਤੇ ਅਮਲੋਹ ਬਲਾਕ ਦੇ ਪਿੰਡ ਹਰੀਪੁਰ, ਬੈਣਾ ਬੁਲੰਦ ਅਤੇ ਮਾਨਗੜ੍ਹ ਵਿਖੇ 30 ਮਿੰਟ ਦੀ ਡਾਕੂਮੈਂਟਰੀ ਐਲ.ਈ.ਡੀ. ਸਕਰੀਨ ਰਾਹੀਂ ਦਿਖਾਈ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕੂਮੈਂਟਰੀ ਰਾਹੀਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਨੁੱਖਤਾ ਨੂੰ ਦਿੱਤੇ ਮਹਾਨ ਸੰਦੇਸ਼ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਤੀ 28 ਸਤੰਬਰ ਨੂੰ ਬਲਾਕ ਸਰਹਿੰਦ ਦੇ ਪਿੰਡ ਖਰੇ, ਪੰਡਰਾਲੀ ਰਿਉਣਾ ਉੱਚਾ, ਬਲਾਕ ਅਮਲੋਹ ਦੇ ਪਿੰਡ ਧਰਮਗੜ੍ਹ, ਫ਼ਤਹਿਗੜ੍ਹ ਨੀਵਾਂ ਅਤੇ ਜੱਲੋਵਾਲ ਵਿਚ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਵੇਗੀ। ਇਹ ਸ਼ੋਅ ਕ੍ਰਮਵਾਰ 5 ਵਜੇ, 6 ਵਜੇ ਅਤੇ 7 ਵਜੇ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਐਲ.ਈ.ਡੀ. ਸਕਰੀਨ ਰਾਹੀਂ ਦਿਖਾਈ ਗਈ ਇਸ ਡਾਕੂਮੈਂਟਰੀ ਨੂੰ ਪਿੰਡ ਵਾਸੀਆਂ ਵਲੋਂ ਰੁਚੀ ਨਾਲ ਦੇਖਿਆ ਗਿਆ। ਇਸ ਦੌਰਾਨ ਲੋਕਾਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ।
ਪਿਛਲੀ ਖ਼ਬਰ ਗਰੇਵਾਲ ਲੈਂਡ ਡਿਵੈਲਪਰਜ਼ ਚੁੰਨ੍ਹੀ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਦੇਵੀਗੜ੍ਹ ਦੇ ਸਰਕਾਰੀ ਸਕੂਲ ’ਚ ਖੇਡ ਮੈਦਾਨ ਦੀ ਘਾਟ ਕਾਰਨ ਬੱਚੇ ਖੇਡਾਂ ਤੋਂ ਵਾਂਝੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।