27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਲਾਈਨਾਂ ਪਾਰ ਕਰਦਿਆਂ ਗੱਡੀ ਦੀ ਲਪੇਟ ’ਚ ਆਉਣ ’ਤੇ ਅਣਪਛਾਤੀ ਔਰਤ ਦੀ ਮੌਤ

ਰਾਜਪੁਰਾ, 26 ਸਤੰਬਰ (ਜੀ. ਪੀ.

ਅਜੀਤ ਡੈਸਕ 27-09-2026
ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਲੰਘੇ ਦਿਨ ਰਾਜਪੁਰਾ-ਸਰਹਿੰਦ ਮੁੱਖ ਰੇਲ ਮਾਰਗ ’ਤੇ ਰੇਲਵੇ ਦੀਆਂ ਲਾਈਨਾਂ ਪਾਰ ਕਰਦਿਆਂ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਇਕ ਅਣਪਛਾਤੀ ਔਰਤ ਦੀ ਮੌਤ ਹੋ ਗਈ। ਰੇਲਵੇ ਪੁਲਿਸ ਨੇ ਮ੍ਰਿਤਕ ਔਰਤ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਸ਼ਨਾਖ਼ਤ ਲਈ ਰੱਖਵਾ ਦਿੱਤਾ ਹੈ। ਰੇਲਵੇ ਪੁਲਿਸ ਚੋਂਕੀ ਰਾਜਪੁਰਾ ਦੇ ਸਹਾਇਕ ਥਾਣੇਦਾਰ ਗੁਲਾਬ ਸਿੰਘ ਨੇ ਦੱਸਿਆ ਕਿ ਸਥਾਨਕ ਰੇਲਵੇ ਦੇ ਸਟੇਸ਼ਨ ਮਾਸਟਰ ਤੋਂ ਇਤਲਾਹ ਮਿਲੀ ਕਿ ਇਕ ਔਰਤ ਦੀ ਲਾਸ਼ ਰਾਜਪੁਰਾ-ਸਰਹਿੰਦ ਰੇਲ ਮਾਰਗ ਦੇ ਕੰਢੇ ਪਿੰਡ ਫਰੀਦਪੁਰ ਨੇੜੇ ਪਈ ਹੈ। ਜਿਸ ਤੇ ਰੇਲਵੇ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਲਿਆ। ਉਹਨਾਂ ਦੱਸਿਆ ਕਿ ਮ੍ਰਿਤਕ ਔਰਤ ਦੀ ਉਮਰ 40-45 ਸਾਲ ਦੀ ਜਾਪਦੀ ਹੈ ਤੇ ਉਸ ਨੇ ਨੀਲੀਆਂ ਧਾਰੀਆਂ ਵਾਲਾ ਸਫੇਦ ਕੁੜਤਾ ਅਤੇ ਚਾਕਲੇਟੀ ਪਜਾਮੀ ਪਹਿਣੀ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਨਹੀਂ ਹੋ ਸਕੀ, ਇਸ ਲਈ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਸ਼ਨਾਖ਼ਤ ਲਈ ਰੱਖਵਾ ਦਿੱਤਾ ਹੈ।
ਪਿਛਲੀ ਖ਼ਬਰ ਖੇੜੀ ਮੱਲਾਂ ਤੋਂ ਵੱਡੀ ਗਿਣਤੀ ’ਚ ਪਰਿਵਾਰ ਹੋਏ ਕਾਂਗਰਸ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਨਸ਼ੇ ਨੂੰ ਲੈ ਕੇ ਪੰਜ ਥਾਣਿਆਂ ਦੀ ਪੁਲਿਸ ਨੇ ਕੀਤੀ ਰੇਡ ਪ੍ਰੰਤੂ ਆਏ ਖਾਲੀ ਹੱਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।