ਸੱਟਾ ਲਗਾਉਂਦਾ ਇਕ ਕਾਬੂ
ਪਟਿਆਲਾ, 25 ਸਤੰਬਰ (ਮਨਦੀਪ ਸਿੰਘ ਖਰੌੜ)- ਸਥਾਨਕ ਸੁਖਰਾਮ ਕਾਲੋਨੀ ’ਚ ਦੜ੍ਹਾ ਸੱਟਾ ਲਗਾ ਰਹੇ ਇਕ ਵਿਅਕਤੀ ਨੂੰ ਮੌਕੇ ਤੋਂ ਗਿ੍ਫ਼ਤਾਰ ਕਰ ਕੇ ਉਸ ਤੋਂ 2160 ਰੁਪਏ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਬਰਾਮਦ ਕੀਤੇ ਹਨ। ਇਸ ਸੰਬੰਧੀ ਥਾਣੇਦਾਰ ਰਾਜ ਸਿੰਘ ਨੇ ਦਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਟੁਨਕਰ ਨਾਮ ਦਾ ਵਿਅਕਤੀ ਸੁਖਰਾਮ ਕਾਲੋਨੀ ’ਚ ਘੁੰਮ ਕੇ ਦੜ੍ਹਾ ਸੱਟਾ ਲਗਾ ਰਿਹਾ ਹੈ।
ਅਜੀਤ ਡੈਸਕ
26-09-2026