ਮੇਲੇ ਸਾਡੇ ਸੱਭਿਆਚਾਰ ਤੇ ਵਿਰਸੇ ਦਾ ਅਹਿਮ ਹਿੱਸਾ ਹਨ-ਵਿਧਾਇਕ ਗੈਰੀ ਬੜਿੰਗ ਮਾਨਗੜ੍ਹ ਦੇ ਗੁੱਗਾ ਮਾੜੀ ਮੇਲੇ ’ਚ ਵਿਧਾਇਕ ਗੈਰੀ ਬੜਿੰਗ ਹੋਏ ਨਤਮਸਤਕ
ਅਮਲੋਹ, 25 ਸਤੰਬਰ (ਕੇਵਲ ਸਿੰਘ)-ਨਜ਼ਦੀਕੀ ਪਿੰਡ ਮਾਨਗੜ੍ਹ ਵਿਖੇ ਗੁੱਗਾ ਮਾੜੀ ਦੇ ਮੇਲੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਮੱਥਾ ਟੇਕਿਆ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੀ ਵਿਸ਼ੇਸ਼ ਤੌਰ ’ਤੇ ਮੇਲੇ ਵਿਚ ਪਹੁੰਚੇ ਅਤੇ ਗੁੱਗਾ ਮਾੜੀ ਵਿਖੇ ਨਤਮਸਤਕ ਹੋਏ।
ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ, ਜਗਜੀਵਨ ਸਿੰਘ ਅਤੇ ਹੋਰਨਾਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਯਾਦਵਿੰਦਰ ਸਿੰਘ, ਸਰਪੰਚ ਜਸਮੇਲ ਸਿੰਘ ਅਤੇ ਹੋਰ। ਤਸਵੀਰ : ਕੇਵਲ ਸਿੰਘ
26-09-2026