21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਗਾਬਾ ਪਰਿਵਾਰ ਨੇ ਸ਼ਰਧਾ ਨਾਲ ਮਨਾਇਆ ਗਣੇਸ਼ ਉਤਸਵ

ਨਾਭਾ, 20 ਸਤੰਬਰ (ਜਗਨਾਰ ਸਿੰਘ ਦੁਲੱਦੀ)-ਹਰ ਸਾਲ ਦੀ ਤਰ੍ਹਾਂ ਸਥਾਨਕ ਹੀਰਾ ਐਨਕਲੇਵ ਪੁੱਡਾ ਕਾਲੋਨੀ ਸਥਿਤ ਗਾਬਾ ਪਰਿਵਾਰ ਵਲੋਂ ਗਣੇਸ਼ ਉਤਸਵ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜ ਦਿਨਾਂ ਤੱਕ ਭਗਵਾਨ ਗਣੇਸ਼ ਦੀ ਪੂਜਾ ਅਤੇ ਚੜ੍ਹਾਵੇ ਚੜ੍ਹਾਉਣ ਤੋਂ ਬਾਅਦ ਘਰ ਵਿਚ ਵਿਸਰਜਨ ਦੀ ਰਸਮ ਕੀਤੀ ਗਈ , ਜਿਸ ਵਿਚ 56 ਤਰ੍ਹਾਂ ਦੇ ਭੋਗ ਲਗਾਏ ਗਏ ਅਤੇ ਉਨ੍ਹਾਂ ਦੇ ਕੰਨਾਂ ਵਿਚ ਉਨ੍ਹਾਂ ਨੂੰ ਦੁਬਾਰਾ ਵਾਪਸ ਆਉਣ ਲਈ ਪ੍ਰਾਰਥਨਾ ਕੀਤੀ ਗਈ।

ਅਜੀਤ ਡੈਸਕ 21-09-2026
ਨਾਭਾ, 20 ਸਤੰਬਰ (ਜਗਨਾਰ ਸਿੰਘ ਦੁਲੱਦੀ)-ਹਰ ਸਾਲ ਦੀ ਤਰ੍ਹਾਂ ਸਥਾਨਕ ਹੀਰਾ ਐਨਕਲੇਵ ਪੁੱਡਾ ਕਾਲੋਨੀ ਸਥਿਤ ਗਾਬਾ ਪਰਿਵਾਰ ਵਲੋਂ ਗਣੇਸ਼ ਉਤਸਵ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜ ਦਿਨਾਂ ਤੱਕ ਭਗਵਾਨ ਗਣੇਸ਼ ਦੀ ਪੂਜਾ ਅਤੇ ਚੜ੍ਹਾਵੇ ਚੜ੍ਹਾਉਣ ਤੋਂ ਬਾਅਦ ਘਰ ਵਿਚ ਵਿਸਰਜਨ ਦੀ ਰਸਮ ਕੀਤੀ ਗਈ , ਜਿਸ ਵਿਚ 56 ਤਰ੍ਹਾਂ ਦੇ ਭੋਗ ਲਗਾਏ ਗਏ ਅਤੇ ਉਨ੍ਹਾਂ ਦੇ ਕੰਨਾਂ ਵਿਚ ਉਨ੍ਹਾਂ ਨੂੰ ਦੁਬਾਰਾ ਵਾਪਸ ਆਉਣ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਭਜਨ ਮੰਡਲੀ ਦੁਆਰਾ ਗਣੇਸ਼ ਦੇ ਭਜਨ ਗਾ ਕੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਗਾਬਾ ਪਰਿਵਾਰ ਦੀ ਮੁਖੀ ਸ਼ਸ਼ੀ ਗਾਬਾ ਨੇ ਕਿਹਾ ਕਿ ਨਿਰਾਦਰ ਤੋਂ ਬਚਣ ਅਤੇ ਘਰ ਵਿਚ ਭਗਵਾਨ ਦਾ ਆਸ਼ੀਰਵਾਦ ਬਣੇ ਰਹਿਣ ਲਈ ਭਗਵਾਨ ਗਣੇਸ਼ ਦੀ ਮੂਰਤੀ ਨੂੰ ਘਰ ਵਿਚ ਹੀ ਵਿਸਰਜਨ ਕਰਨਾ ਚਾਹੀਦਾ ਹੈ। ਉਸਨੇ ਮਿੱਟੀ ਵਿਚ ਇਕ ਪੌਦਾ ਲਗਾਉਣ ਦੀ ਵੀ ਸਲਾਹ ਦਿੱਤੀ ਤਾਂ ਜੋ ਭਗਵਾਨ ਗਣੇਸ਼ ਹਮੇਸ਼ਾ ਘਰ ਵਿਚ ਨਿਵਾਸ ਕਰ ਸਕਣ। ਇਸ ਮੌਕੇ ਹੀਰਾ ਆਟੋ ਮੋਬਾਈਲ ਲਿਮਟਿਡ ਦੇ ਸੀ.ਈ.ਓ. ਗੌਰਵ ਗਾਬਾ, ਸੰਦੀਪ ਗਾਬਾ, ਮਾਈਰਾ ਗਾਬਾ, ਰਾਜੂ ਗਾਬਾ, ਰੋਹਿਲ ਗਾਬਾ, ਆਹਾਨਾ ਗਾਬਾ, ਰਸੀਨਾ ਗਾਬਾ, ਰੀਨਾ ਗਾਬਾ, ਅਤੇ ਗਾਬਾ ਪਰਿਵਾਰ ਦੇ ਮੈਂਬਰ ਅਤੇ ਸ਼ਹਿਰ ਦੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਲੋਕ ਮਿਲਣੀ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸੁਣੀਆਂ ਡਕੌਂਦਾ ਵਾਸੀਆਂ ਦੀਆਂ ਸਮੱਸਿਆਵਾਂ ਕਿਹਾ, ਹਲਕੇ ਦੇ ਲੋਕਾਂ... ਅਗਲੀ ਖ਼ਬਰ ਇੰਜੀ. ਮੱਟੂ ਦੀ ਪੁਸਤਕ ‘ਰੂਹ ’ਚ ਵਸਿਆ ਪੰਜਾਬ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।