21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਭਾਕਿਯੂ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਹੋਈ

ਨਾਭਾ, 20 ਸਤੰਬਰ (ਵਰਿੰਦਰ ਵਰਮਾ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਨਵੀਂ ਅਨਾਜ ਮੰਡੀ ਨਾਭਾ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਰ ਝੋਨਾ ਅਗੇਤਾ ਲੱਗਣ ਕਰਕੇ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਹੈ, ਪਰ ਮੰਡੀਆਂ ਵਿਚ ਹਾਲੇ ਤੱਕ ਨਾ ਤਾਂ ਕੋਈ ਸਫਾਈ ਹੋਈ ਹੈ, ਨਾ ਬਾਰਦਾਨੇ ਦਾ ਇੰਤਜ਼ਾਮ ਤੇ ਨਾ ਹੀ ਕੋਈ ਬੋਲੀ ਦਾ ਪ੍ਰਬੰਧ ਕੀਤਾ ਗਿਆ ਹੈ।

ਅਜੀਤ ਡੈਸਕ 21-09-2026
ਨਾਭਾ, 20 ਸਤੰਬਰ (ਵਰਿੰਦਰ ਵਰਮਾ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਨਵੀਂ ਅਨਾਜ ਮੰਡੀ ਨਾਭਾ ਵਿਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਰ ਝੋਨਾ ਅਗੇਤਾ ਲੱਗਣ ਕਰਕੇ ਮੰਡੀਆਂ ਵਿਚ ਆਉਣਾ ਸ਼ੁਰੂ ਹੋ ਗਿਆ ਹੈ, ਪਰ ਮੰਡੀਆਂ ਵਿਚ ਹਾਲੇ ਤੱਕ ਨਾ ਤਾਂ ਕੋਈ ਸਫਾਈ ਹੋਈ ਹੈ, ਨਾ ਬਾਰਦਾਨੇ ਦਾ ਇੰਤਜ਼ਾਮ ਤੇ ਨਾ ਹੀ ਕੋਈ ਬੋਲੀ ਦਾ ਪ੍ਰਬੰਧ ਕੀਤਾ ਗਿਆ ਹੈ। ਜਲਦੀ ਤੋਂ ਜਲਦੀ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਕਰਕੇ ਕਿਸਾਨਾਂ ਨੂੰ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਾਇਆ ਜਾਵੇ। ਸਰਕਾਰ ਵਲੋਂ ਸਖਤ ਹਦਾਇਤਾਂ ਹੋਣ ਦੇ ਬਾਵਜੂਦ ਵੀ ਡੀ. ਏ. ਪੀ. ਅਤੇ ਹੋਰ ਜ਼ਰੂਰੀ ਖਾਦਾਂ ਨਾਲ ਟੈਗਿੰਗ ਬੰਦ ਨਹੀਂ ਹੋ ਰਹੀ। ਖਾਸ ਕਰਕੇ ਸੁਸਾਇਟੀਆਂ ’ਚ ਧੱਕੇ ਨਾਲ ਵਾਧੂ ਸਮਾਨ ਲੈਣ ਲਈ ਕਿਸਾਨਾਂ ਨੂੰ ਮਜ਼ਬੂਰ ਕੀਤਾ ਜਾਂਦਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਸਰਕਾਰ ਜਾਂਚ ਕਰਵਾ ਕੇ ਭਰਿਸ਼ਟ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਵੇ ਤਾਂ ਜੋ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਠੱਲ੍ਹ ਪਵੇ। ਇਸ ਮੌਕੇ ਅੱਜ ਦੀ ਮੀਟਿੰਗ ਨੂੰ ਸੀਨੀਅਰ ਆਗੂ ਨੇਕ ਸਿੰਘ ਖੋਖ, ਘੁੰਮਣ ਸਿੰਘ ਰਾਜਗੜ੍ਹ ਅਤੇ ਅਵਤਾਰ ਸਿੰਘ ਕੈਦੂਪੁਰ ਤੋਂ ਇਲਾਵਾ ਬਲਾਕ ਆਗੂ ਪਰਵਿੰਦਰ ਸਿੰਘ ਬਨੇਰਾ, ਗੁਰਪ੍ਰੀਤ ਸਿੰਘ ਘਣੀਵਾਲ, ਜਰਨੈਲ ਸਿੰਘ ਗੁਣੀਕੇ, ਹਰਿੰਦਰਜੀਤ ਸਿੰਘ ਲੁਬਾਣਾ, ਗੁਰਮੇਲ ਸਿੰਘ ਪੂਣੀਵਾਲ, ਇੰਦਰਜੀਤ ਸਿੰਘ ਸਹੌਲੀ, ਸੁੱਖ ਦਰਸ਼ਨ ਸਿੰਘ ਬਨੇਰਾ ਅਤੇ ਕਰਮਜੀਤ ਸਿੰਘ ਕਕਰਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪਿਛਲੀ ਖ਼ਬਰ ਖੇੜੀ ਗੁੱਜਰਾਂ ਵਿਖੇ 1.01 ਕਰੋੜ ਦੀ ਲਾਗਤ ਨਾਲ ਸੜਕ ਦਾ ਨਵੀਨੀਕਰਨ ਕਾਰਜ ਸ਼ੁਰੂ ਅਗਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਵਲੋਂ ਚੇਅਰਮੈਨ ਮਨਪ੍ਰੀਤ ਸਿੰਘ ਸੋਮਲ ਤੇ ਸਕੱਤਰ ਕੰਵਲਜੀਤ ਸਿੰਘ ਨਾਲ ਮੁਲਾਕਾਤ ਦਾਣਾ ਮੰਡੀ ਦੇ ਸੁਚਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।