20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸ੍ਰੀ ਵਿਸ਼ਵਕਰਮਾ ਪ੍ਰਕਾਸ਼ ਦਿਵਸ ਮਨਾਇਆ

ਪਟਿਆਲਾ, 19 ਸਤੰਬਰ (ਅ. ਸ.

ਅਜੀਤ ਡੈਸਕ 20-09-2026
ਪਟਿਆਲਾ, 19 ਸਤੰਬਰ (ਅ. ਸ. ਆਹਲੂਵਾਲੀਆ)-ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਵਕਰਮਾ ਪੁਰਾਣ ਕਥਾ ਗਿਆਨ ਗੰਗਾ 4 ਦਿਨ ਦਾ ਪ੍ਰੋਗਰਾਮ ਮੰਦਿਰ ਟਰੱਸਟ ਚੇਅਰਮੈਨ ਸੁਰਜੀਤ ਸਿੰਘ ਮਹਿਲ, ਪ੍ਰਧਾਨ ਸਰਬਜੀਤ ਸਿੰਘ ਧੀਮਾਨ ਦੀ ਅਗਵਾਈ ਅਧੀਨ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ 14 ਸਿਤੰਬਰ ਦਿਨ ਸੋਮਵਾਰ ਤੋਂ ਵਿਸ਼ਵਕਰਮਾ ਮੰਦਿਰ ਲਾਹੌਰੀ ਗੇਟ ਪਟਿਆਲਾ ਤੋਂ ਕਲਸ਼ ਯਾਤਰਾ ਆਰੀਆ ਸਮਾਜ ਤੱਕ ਕੱਢਣ ਤੋਂ ਸ਼ੁਰੂ ਹੋਈ ਅਤੇ ਦੁਬਾਰਾ ਵਿਸ਼ਵਕਰਮਾ ਮੰਦਿਰ ਵਿਖੇ ਸਮਾਪਤ ਹੋਈ ਅਤੇ ਰੋਜ਼ਾਨਾ 4 ਤੋਂ 6 ਵਜੇ ਤੱਕ ਵਿਸ਼ਵਕਰਮਾ ਪੁਰਾਣ ਦਾ ਪਾਠ ਅਤੇ ਕਥਾ ਪੰਡਿਤ ਓਮ ਪ੍ਰਕਾਸ਼ ਸ਼ਾਸ਼ਤਰੀ ਅਤੇ ਕੀਰਤਨ ਮੰਡਲੀ ਵੱਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਸ਼ਵਕਰਮਾ ਪੂਜਾ ਦਿਵਸ ਨੂੰ ਭਗਵਾਨ ਸ੍ਰੀ ਵਿਸ਼ਵਕਰਮਾ ਪੁਰਾਣ ਦਾ ਪਾਠ ਦੇ ਭੋਗ ਉਪਰੰਤ ਹਵਨ ਯੱਗ ਸਰਬਜੀਤ ਸਿੰਘ ਧੀਮਾਨ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਕਰਵਾਇਆ ਗਿਆ। ਹਵਨ ਉਪਰੰਤ ਭਗਵਾਨ ਸ੍ਰੀ ਵਿਸ਼ਵਕਰਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਆਗੂਆਂ ਨੇ ਸਮਾਗਮ ਕਰਵਾਇਆ ਅਗਲੀ ਖ਼ਬਰ ਕਾਂਗਰਸ ਦੀ ਸਰਕਾਰ ਬਣਨ ’ਤੇ ਹੀ ਹੋਵੇਗਾ ਨਾਭਾ ਹਲਕੇ ਦਾ ਵਿਕਾਸ- ਜੀ. ਐਸ. ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।