ਤਿੰਨ ਰੋਜ਼ਾ ਮੁਫ਼ਤ ਯੋਗਾ ਤੇ ਐਕਿਊਪ੍ਰੈਸ਼ਰ ਕੈਂਪ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ
ਮੰਡੀ ਗੋਬਿੰਦਗੜ੍ਹ, 19 ਸਤੰਬਰ (ਰਾਜੇਸ਼ ਸ਼ਰਮਾ)-ਪਤੰਜਲੀ ਯੋਗ ਸਮਿਤੀ ਅਤੇ ਭਾਰਤ ਸਵਾਭਿਮਾਨ ਟਰੱਸਟ, ਮੰਡੀ ਗੋਬਿੰਦਗੜ੍ਹ ਵਲੋਂ 21 ਤੋਂ 23 ਸਤੰਬਰ ਤੱਕ ਲਗਾਏ ਜਾ ਰਹੇ ਤਿੰਨ ਰੋਜ਼ਾ ਮੁਫ਼ਤ ਯੋਗਾ ਤੇ ਐਕਿਊਪ੍ਰੈਸ਼ਰ ਕੈਂਪ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਕੈਂਪ ਦੇ ਸੁਚੱਜੇ ਪ੍ਰਬੰਧਾਂ ਅਤੇ ਸਫਲ ਆਯੋਜਨ ਲਈ ਵੱਖ-ਵੱਖ ਜ਼ਿੰਮੇਵਾਰੀਆਂ ਮੈਂਬਰਾਂ ਨੂੰ ਸੌਂਪੀਆਂ ਗਈਆਂ।
ਮੰਡੀ ਗੋਬਿੰਦਗੜ੍ਹ, 19 ਸਤੰਬਰ (ਰਾਜੇਸ਼ ਸ਼ਰਮਾ)-ਪਤੰਜਲੀ ਯੋਗ ਸਮਿਤੀ ਅਤੇ ਭਾਰਤ ਸਵਾਭਿਮਾਨ ਟਰੱਸਟ, ਮੰਡੀ ਗੋਬਿੰਦਗੜ੍ਹ ਵਲੋਂ 21 ਤੋਂ 23 ਸਤੰਬਰ ਤੱਕ ਲਗਾਏ ਜਾ ਰਹੇ ਤਿੰਨ ਰੋਜ਼ਾ ਮੁਫ਼ਤ ਯੋਗਾ ਤੇ ਐਕਿਊਪ੍ਰੈਸ਼ਰ ਕੈਂਪ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ। ਇਸ ਦੌਰਾਨ ਕੈਂਪ ਦੇ ਸੁਚੱਜੇ ਪ੍ਰਬੰਧਾਂ ਅਤੇ ਸਫਲ ਆਯੋਜਨ ਲਈ ਵੱਖ-ਵੱਖ ਜ਼ਿੰਮੇਵਾਰੀਆਂ ਮੈਂਬਰਾਂ ਨੂੰ ਸੌਂਪੀਆਂ ਗਈਆਂ। ਇਸ ਮੌਕੇ ਪ੍ਰਕਾਸ਼ ਚੰਦ ਗਰਗ ਨੇ ਦੱਸਿਆ ਕਿ ਕੈਂਪ ਗਰੀਨ ਪਾਰਕ, ਜੀ.ਟੀ. ਰੋਡ ਵਿਖੇ ਰੋਜ਼ਾਨਾ ਸਵੇਰੇ 5:45 ਤੋਂ 7:15 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਯੋਗਾ ਅਭਿਆਸ ਦੇ ਨਾਲ-ਨਾਲ ਐਕਿਊਪ੍ਰੈਸ਼ਰ ਸਬੰਧੀ ਜਾਣਕਾਰੀ ਤੇ ਅਭਿਆਸ ਕਰਵਾਉਂਦਿਆਂ ਲੋਕਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਕੈਂਪ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਯੋਗਾ ਅਭਿਆਸ ਯੋਗਾਚਾਰੀਆ ਰਾਜਿੰਦਰ ਸ਼ਿੰਗਾਰੀ, ਪ੍ਰਧਾਨ ਪੰਜਾਬ ਅਤੇ ਯੋਗਾਚਾਰੀਆ ਰਾਜਿੰਦਰ ਰਾਣਾ, ਸਹਿ-ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਕਰਵਾਇਆ ਜਾਵੇਗਾ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੀਟਿੰਗ ਵਿਚ ਪ੍ਰਕਾਸ਼ ਚੰਦ ਗਰਗ, ਮੁਕੇਸ਼ ਜਿੰਦਲ, ਸੁਰੇਸ਼ ਗੁਪਤਾ, ਵਿਨੋਦ ਗੋਇਲ, ਨਿਰਮਲ ਬੱਸੀ, ਅਮਰਜੀਤ ਸਿੰਘ, ਸੰਦੀਪ ਗੋਇਲ ਸਮੇਤ ਕਮੇਟੀ ਦੇ ਅਧਿਕਾਰੀ ਤੇ ਮੈਂਬਰ ਹਾਜ਼ਰ ਸਨ।