18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰੋਟਰੀ ਕਲੱਬ ਨਾਭਾ ਵਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਹਾਲ ਦਾ ਉਦਘਾਟਨ

ਨਾਭਾ, 17 ਸਤੰਬਰ (ਵਰਿੰਦਰ ਵਰਮਾ)- ਰੋਟਰੀ ਕਲੱਬ ਨਾਭਾ ਦੀ ਟੀਮ ਵਲੋਂ ਕਲੱਬ ਦੀਆਂ ਸੇਵਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਰੋਟਰੀ ਭਵਨ ਨਾਭਾ ਵਿਖੇ ਸਥਿਤ ਹਾਲ ਦਾ ਵਿਆਪਕ ਨਵੀਨੀਕਰਨ ਅਤੇ ਆਧੁਨਿਕੀਕਰਨ ਕਰਵਾਇਆ ਗਿਆ। ਇਸ ਆਧੁਨਿਕ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਾਲ ਦਾ ਉਦਘਾਟਨ ਕਲੱਬ ਦੇ ਸਮੂਹ ਮੈਂਬਰਾਂ ਦੀ ਸਾਂਝੀ ਸ਼ਮੂਲੀਅਤ ਤੇ ਹਾਜ਼ਰੀ ਵਿਚ ਕੀਤਾ ਗਿਆ।

ਅਜੀਤ ਡੈਸਕ 18-09-2026
ਨਾਭਾ, 17 ਸਤੰਬਰ (ਵਰਿੰਦਰ ਵਰਮਾ)- ਰੋਟਰੀ ਕਲੱਬ ਨਾਭਾ ਦੀ ਟੀਮ ਵਲੋਂ ਕਲੱਬ ਦੀਆਂ ਸੇਵਾ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਰੋਟਰੀ ਭਵਨ ਨਾਭਾ ਵਿਖੇ ਸਥਿਤ ਹਾਲ ਦਾ ਵਿਆਪਕ ਨਵੀਨੀਕਰਨ ਅਤੇ ਆਧੁਨਿਕੀਕਰਨ ਕਰਵਾਇਆ ਗਿਆ। ਇਸ ਆਧੁਨਿਕ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਾਲ ਦਾ ਉਦਘਾਟਨ ਕਲੱਬ ਦੇ ਸਮੂਹ ਮੈਂਬਰਾਂ ਦੀ ਸਾਂਝੀ ਸ਼ਮੂਲੀਅਤ ਤੇ ਹਾਜ਼ਰੀ ਵਿਚ ਕੀਤਾ ਗਿਆ। ਸਾਬਕਾ ਪ੍ਰਧਾਨ ਰਵਨੀਸ਼ ਗੋਇਲ ਦੀ ਅਗਵਾਈ ਹੇਠ ਹਾਲ ਦੇ ਨਵੀਨੀਕਰਨ ਦਾ ਇਹ ਮਹੱਤਵਪੂਰਨ ਕਾਰਜ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਹਾਜ਼ਰ ਰੋਟੇਰੀਅਨਾਂ ਨੇ ਕਿਹਾ ਕਿ ਰੋਟਰੀ ਕਲੱਬ ਨਾਭਾ ਸਿਰਫ਼ ਸਮਾਜ ਸੇਵਾ ਦੇ ਕਾਰਜਾਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਕਲੱਬ ਦੀਆਂ ਸਹੂਲਤਾਂ ਅਤੇ ਸੰਪਤੀਆਂ ਨੂੰ ਬਿਹਤਰ ਬਣਾਉਣ ਲਈ ਵੀ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਸਮਾਗਮ ਵਿਚ ਮਲਕੀਤ ਗਰੁੱਪ ਐਮ. ਡੀ. ਚਰਨ ਸਿੰਘ, ਸਾਬਕਾ ਸਕੱਤਰ ਰੋਹਿਤ ਕੁਮਾਰ ਜਿੰਦਲ, ਮੌਜੂਦਾ ਪ੍ਰਧਾਨ ਜੀਵਨ ਪ੍ਰਕਾਸ਼ ਬਾਂਸਲ, ਮੌਜੂਦਾ ਸਕੱਤਰ ਵਿਵੇਕ ਸਿੰਗਲਾ, ਭਾਰਤ ਭੂਸ਼ਣ ਜੈਨ, ਸਾਬਕਾ ਸਿਵਲ ਸਰਜਨ ਡਾ. ਆਈ. ਡੀ. ਗੋਇਲ, ਡਿਸਟ੍ਰਿਕਟ ਗਵਰਨਰ ਅਮਿਤ ਸਿੰਗਲਾ, ਪੀ.ਡੀ.ਜੀ. ਅਮਜਦ ਅਲੀ, ਡਾ. ਡੀ.ਸੀ. ਸ਼ਰਮਾ, ਹੈੱਡ ਮਾ. ਪੰਜਾਬ ਪਬਲਿਕ ਸਕੂਲ, ਨਾਭਾ ਸਮੇਤ ਕਈ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਦੇ ਰਾਜ ਦੌਰਾਨ ਬਣੇ ਪ੍ਰੋਜੈਕਟਾਂ ਨੂੰ ਸੰਭਾਲਣ ’ਚ ‘ਆਪ’ ਸਰਕਾਰ ਨਾਕਾਮ- ਸਾਧੂ ਸਿੰਘ ਧਰਮਸੋਤ ਅਗਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਨੇ ਸਲੱਮ ਏਰੀਏ ਦੇ ਝੁੱਗੀਆਂ ਚ ਰਹਿੰਦੇ ਲੋਕਾਂ ਨੂੰ ਡੇਂਗੂ ਸਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।