17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਰਹਿੰਦ ਮੰਡੀ ਦੇ ਪਟਵਾਰਖ਼ਾਨੇ ’ਚੋਂ ਲੋਹੇ ਦੀਆਂ ਗਰਿੱਲਾਂ ਚੋਰੀ

ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਨਪ੍ਰੀਤ ਸਿੰਘ)- ਸਰਹਿੰਦ ਮੰਡੀ ਵਿਖੇ ਸਥਿਤ ਪਟਵਾਰਖ਼ਾਨੇ ’ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਪਟਵਾਰਖ਼ਾਨੇ ਦੀ ਸਰਕਾਰੀ ਇਮਾਰਤ ’ਚ ਲੱਗੀਆਂ 8 ਲੋਹੇ ਦੀਆਂ ਗਰਿੱਲਾਂ ਉਖਾੜ ਕੇ ਚੋਰੀ ਕਰ ਕੇ ਲੈ ਗਏ।

ਅਜੀਤ ਡੈਸਕ 17-09-2026
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਨਪ੍ਰੀਤ ਸਿੰਘ)- ਸਰਹਿੰਦ ਮੰਡੀ ਵਿਖੇ ਸਥਿਤ ਪਟਵਾਰਖ਼ਾਨੇ ’ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਪਟਵਾਰਖ਼ਾਨੇ ਦੀ ਸਰਕਾਰੀ ਇਮਾਰਤ ’ਚ ਲੱਗੀਆਂ 8 ਲੋਹੇ ਦੀਆਂ ਗਰਿੱਲਾਂ ਉਖਾੜ ਕੇ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਸਵੇਰੇ ਸਰਕਾਰੀ ਅਮਲਾ ਤੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ਼ਮਸ਼ੇਰ ਨਗਰ ਦੇ ਪਟਵਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਪਟਵਾਰਖ਼ਾਨੇ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਟਵਾਰਖ਼ਾਨੇ ਦਾ ਦਫ਼ਤਰ ਬੀ.ਡੀ.ਪੀ.ਓ. ਸਰਹਿੰਦ ਦੀ ਚਾਰ ਦੀਵਾਰੀ ਦੇ ਅੰਦਰ ਬਣਿਆ ਹੋਇਆ ਹੈ ਤੇ ਇਹ ਬਿਲਡਿੰਗ ਪੁਰਾਣੀ ਹੈ ਅਤੇ ਜਦੋਂ ਉਹ ਸਵੇਰੇ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਇਮਾਰਤ ਵਿਚ ਲੱਗੀਆਂ 8 ਗਰਿੱਲਾਂ ਟੁੱਟੀਆਂ ਹੋਈਆਂ ਸਨ। ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ।
ਪਿਛਲੀ ਖ਼ਬਰ ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਨਿੱਜੀ ਜ਼ਮੀਨ ’ਚ ਕਿਸੇ ਹੋਰ ਦਾ ਮੀਟਰ ਲਗਾਉਣ ਦੇ ਦੋਸ਼ ਅਗਲੀ ਖ਼ਬਰ ਸਮੂਹ ਅਧਿਆਪਕ ਜਥੇਬੰਦੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਮਾੜੇ ਵਤੀਰੇ ਦਾ ਲਿਆ ਸਖ਼ਤ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।