11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੀ. ਆਰ. ਐੱਸ. ਸੀ. ਲੁਧਿਆਣਾ ਦਾ ਵਿੱਦਿਅਕ ਦੌਰਾ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਖੇਤੀਬਾੜੀ ਵਿਚ ਰਿਮੋਟ ਸੈਂਸਿੰਗ, ਜੀ.

ਖੇਤੀਬਾੜੀ ਵਿਭਾਗ ਦੇ ਵਿਦਿਆਰਥੀ ਪੀ.ਆਰ.ਐੱਸ.ਸੀ, ਲੁਧਿਆਣਾ ਵਿਖੇ ਰਿਮੋਟ ਸੈਂਸਿੰਗ ਅਤੇ ਜੀ.ਆਈ.ਐੱਸ. ਦੇ ਉਪਯੋਗਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹੋਏ। ਅਜੀਤ ਤਸਵੀਰ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਬਲਜਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦਾ ਵਿੱਦਿਅਕ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਖੇਤੀਬਾੜੀ ਵਿਚ ਰਿਮੋਟ ਸੈਂਸਿੰਗ, ਜੀ.ਆਈ.ਐੱਸ ਅਤੇ ਭੂ-ਸਥਾਨਕ ਤਕਨਾਲੋਜੀਆਂ ਦੇ ਵਿਹਾਰਕ ਉਪਯੋਗਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਪੀ. ਆਰ. ਐੱਸ. ਸੀ. ਦੇ ਵਿਗਿਆਨੀਆਂ ਨੇ ਮਿੱਟੀ ਦੀ ਮੈਪਿੰਗ, ਫ਼ਸਲ ਉਤਪਾਦਨ ਦੀ ਮੈਪਿੰਗ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਨਿਗਰਾਨੀ ਅਤੇ ਸ਼ੁੱਧਤਾ-ਅਧਾਰਿਤ ਖੇਤੀ ਵਿਚ ਰਿਮੋਟ ਸੈਂਸਿੰਗ ਤੇ ਜੀ. ਆਈ. ਐੱਸ. ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਗੂਗਲ ਅਰਥ, ਕਿਊ. ਜੀ. ਆਈ. ਐੱਸ ਅਤੇ ਆਰਕਜੀ. ਆਈ. ਐੱਸ. ਸਮੇਤ ਵੱਖ-ਵੱਖ ਡਿਜੀਟਲ ਪਲੇਟਫ਼ਾਰਮਾਂ ਨਾਲ ਜਾਣੂ ਕਰਵਾਇਆ ਗਿਆ। ਸੈਟੇਲਾਈਟ-ਅਧਾਰਿਤ ਜਾਣਕਾਰੀ ਰਾਹੀਂ ਪਿਛਲੇ ਦਸ ਸਾਲਾਂ ਦੇ ਫ਼ਸਲ ਉਤਪਾਦਨ ਅਤੇ ਖੇਤੀਬਾੜੀ ਦੇ ਰੁਝਾਨਾਂ ਵਿਚ ਆਏ ਬਦਲਾਵਾਂ ਨੂੰ ਵੀ ਦਰਸਾਇਆ ਗਿਆ । ਵਿਦਿਆਰਥੀਆਂ ਨੂੰ ਗ੍ਰਹਿ-ਅਧਾਰਿਤ ਰਿਮੋਟ ਸੈਂਸਿੰਗ ਅਤੇ ਚੰਦਰਮਾ ਦੀ ਸਤ੍ਹਾ ਦੇ ਵਿਸ਼ਲੇਸ਼ਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਵਿਗਿਆਨੀਆਂ ਨੇ ਭਾਰਤ ਦੇ ਚੰਦਰਯਾਨ ਮਿਸ਼ਨਾਂ ਰਾਹੀਂ ਪ੍ਰਾਪਤ ਤਸਵੀਰਾਂ ਦੁਆਰਾ ਚੰਦਰਮਾ ਦੀ ਸੱਤ੍ਹਾ ਅਤੇ ਕ੍ਰੇਟਰਾਂ ਦੇ ਅਧਿਐਨ ਬਾਰੇ ਸਮਝਾਇਆ। ਡਾ.ਐਸ. ਕੇ. ਸਾਹੂ, ਸੀਨੀਅਰ ਵਿਗਿਆਨੀ, ਪੀ.ਆਰ.ਐਸ.ਸੀ, ਨੇ ਵਿਦਿਆਰਥੀਆਂ ਨੂੰ ਸਮੁੱਚੀ ਅਗਵਾਈ ਪ੍ਰਦਾਨ ਕੀਤੀ। ਦੌਰੇ ਦੇ ਅੰਤ ਵਿਚ ਡਾ. ਬ੍ਰਿਜੇਂਦਰ ਪਟੇਰੀਆ, ਡਾਇਰੈਕਟਰ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨਾਲ ਸਨਮਾਨ ਸਮਾਰੋਹ ਕਰਵਾਇਆ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ। ਪੀ. ਆਰ. ਐੱਸ. ਸੀ. ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਅਧੀਨ ਇਕ ਖ਼ੁਦਮੁਖ਼ਤਿਆਰ ਸੰਸਥਾ ਅਤੇ ਰਾਜ ਵਿਚ ਰਿਮੋਟ ਸੈਂਸਿੰਗ, ਜੀ. ਆਈ. ਐੱਸ. ਅਤੇ ਜੀ. ਪੀ. ਐੱਸ. ਸਬੰਧੀ ਉਪਯੋਗਾਂ ਲਈ ਇਕ ਪ੍ਰਮੁੱਖ ਕੇਂਦਰ ਹੈ। ਡਾ. ਅਮਨਦੀਪ ਚੀਮਾ ਅਤੇ ਡਾ. ਉਮੇਸ਼ ਚੰਦਰ ਸਤੀ, ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ ਨੇ ਵਿਦਿਆਰਥੀਆਂ ਦੀ ਨਿਗਰਾਨੀ ਅਤੇ ਅਗਵਾਈ ਕੀਤੀ। ਦੌਰੇ ਨੇ ਵਿਦਿਆਰਥੀਆਂ ਨੂੰ ਆਧੁਨਿਕ ਭੂ-ਸਥਾਨਕ ਤਕਨਾਲੋਜੀਆਂ ਤੇ ਡੇਟਾ-ਅਧਾਰਿਤ ਸ਼ੁੱਧਤਾ-ਖੇਤੀ ਦੇ ਮਹੱਤਵ ਨੂੰ ਸਮਝਣ ਦਾ ਮੌਕਾ ਦਿੱਤਾ।
ਪਿਛਲੀ ਖ਼ਬਰ ਸਵੱਛ ਅਭਿਆਨ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਵਲੋਂ ਕਰਵਾਈ ਗਈ ਸਫ਼ਾਈ ਅਗਲੀ ਖ਼ਬਰ ਪੰਜਾਬ ਬਚਾਓ ਰੈਲੀ ਸੰਬੰਧੀ ਪਿੰਡਾਂ ’ਚੋਂ ਮਿਲ ਰਿਹੈ ਭਰਵਾਂ ਸਮਰਥਨ- ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।