10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਰਜਿਸਟਰਡ ਵਾਹਨਾਂ ਦੇ ਡੀਲਰਾਂ ਵਲੋਂ ਵਾਹਨ ਖ਼ਰੀਦਣ ਜਾਂ ਵੇਚਣ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਨਵੇਂ ਨਿਯਮ ਲਾਗੂ– ਨਮਨ ਮੜਕਨ

ਫ਼ਤਹਿਗੜ੍ਹ ਸਾਹਿਬ, 9 ਸਤੰਬਰ (ਮਨਪ੍ਰੀਤ ਸਿੰਘ)- ਭਾਰਤ ਸਰਕਾਰ ਨੇ ਸੈਂਟਰਲ ਮੋਟਰ ਵਹੀਕਲ ਨਿਯਮ,1989 ਦੇ ਰੂਲ 55-ਏ ਤੋਂ ਰੂਲ 55-ਐਚ ਅਧੀਨ ਰਜਿਸਟਰਡ ਵਾਹਨਾਂ ਦੇ ਡੀਲਰਾਂ ਵਲੋਂ ਵਾਹਨ ਖ਼ਰੀਦਣ ਜਾਂ ਵੇਚਣ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਕੀਤਾ ਗਿਆ ਹੈ। ਇਹ ਜਾਣਕਾਰੀ ਰੀਜਨਲ ਟਰਾਂਸਪੋਰਟ ਅਫ਼ਸਰ, ਫ਼ਤਹਿਗੜ੍ਹ ਸਾਹਿਬ ਨਮਨ ਮੜਕਨ ਨੇ ਦਿੱਤੀ।

ਅਜੀਤ ਡੈਸਕ 10-09-2026
ਫ਼ਤਹਿਗੜ੍ਹ ਸਾਹਿਬ, 9 ਸਤੰਬਰ (ਮਨਪ੍ਰੀਤ ਸਿੰਘ)- ਭਾਰਤ ਸਰਕਾਰ ਨੇ ਸੈਂਟਰਲ ਮੋਟਰ ਵਹੀਕਲ ਨਿਯਮ,1989 ਦੇ ਰੂਲ 55-ਏ ਤੋਂ ਰੂਲ 55-ਐਚ ਅਧੀਨ ਰਜਿਸਟਰਡ ਵਾਹਨਾਂ ਦੇ ਡੀਲਰਾਂ ਵਲੋਂ ਵਾਹਨ ਖ਼ਰੀਦਣ ਜਾਂ ਵੇਚਣ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਕੀਤਾ ਗਿਆ ਹੈ। ਇਹ ਜਾਣਕਾਰੀ ਰੀਜਨਲ ਟਰਾਂਸਪੋਰਟ ਅਫ਼ਸਰ, ਫ਼ਤਹਿਗੜ੍ਹ ਸਾਹਿਬ ਨਮਨ ਮੜਕਨ ਨੇ ਦਿੱਤੀ। ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਵਾਹਨ ਮਾਲਕਾਂ, ਖ਼ਰੀਦਦਾਰਾਂ ਅਤੇ ਅਧਿਕਾਰਤ ਡੀਲਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਮੋਟਰ ਵਾਹਨ ਨਿਯਮਾਂ ਅਤੇ ਜਾਰੀ ਐਸ. ਓ. ਪੀ. ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੋਟਰ ਵਾਹਨ ਐਕਟ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੋਟਰ ਵਹੀਕਲ ਨਿਯਮ,1989 ਦੇ ਰੂਲ 55-ਏ ਤੋਂ ਰੂਲ 55-ਐਚ ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਅਧਿਕਾਰਤ ਸਰਟੀਫਿਕੇਟ ਦੇ ਰਜਿਸਟਰਡ ਵਾਹਨਾਂ ਦਾ ਡੀਲਰ ਨਹੀਂ ਬਣ ਸਕਦਾ। ਡੀਲਰਾਂ ਨੂੰ ਨਿਰਧਾਰਿਤ ਪੋਰਟਲ ਰਾਹੀਂ ਅਰਜ਼ੀ ਦੇਣੀ ਹੋਵੇਗੀ ਤੇ ਮਨਜ਼ੂਰੀ ਮਿਲਣ ਉਪਰੰਤ ਅਧਿਕਾਰਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਰਜਿਸਟਰਡ ਡੀਲਰਾਂ ਨੂੰ ਆਪਣਾ ਅਧਿਕਾਰਤ ਸਰਟੀਫਿਕੇਟ ਆਪਣੇ ਕਾਰੋਬਾਰੀ ਸਥਾਨ ’ਤੇ ਲਗਾਉਣਾ ਲਾਜ਼ਮੀ ਹੋਵੇਗਾ। ਨਮਨ ਮੜਕਨ ਨੇ ਕਿਹਾ ਕਿ ਮੋਟਰ ਵਹੀਕਲ ਦੇ ਨਵੇਂ ਨਿਯਮਾਂ ਸਬੰਧੀ ਹੋਰ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੇ ਸਪਸ਼ਟੀਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਦੂਜੀ ਮੰਜ਼ਿਲ ਤੇ ਸਥਿਤ ਕਮਰਾ ਨੰ. 322 ਰਿਜਨਲ ਟਰਾਂਸਪੋਰਟ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਪਿਛਲੀ ਖ਼ਬਰ ਪਾਈਨ ਗਰੋਵ ਕਾਲਜ ਆਫ਼ ਐਜੂਕੇਸ਼ਨ ਵਿਖੇ ਸਾਖਰਤਾ ਦਿਵਸ ਮਨਾਇਆ ਅਗਲੀ ਖ਼ਬਰ ਹਾਈਵੇ ਦੀ ਗ਼ਲਤ ਬਣਤਰ ਤੇ ਖ਼ਰਾਬ ਲਾਈਟਾਂ ਕਾਰਨ ਵਾਪਰ ਰਹੇ ਸੜਕ ਹਾਦਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।