ਸੰਤ ਰਾਮਪਾਲ ਦਾ ਅਵਤਾਰ ਦਿਵਸ ਅੱਠ ਰਾਜਾਂ ਦੇ 14 ਸਤਲੋਕ ਆਸ਼ਰਮਾਂ ਵਿਚ ਹੋਣਗੇ ਇਕੱਠੇ ਮਹਾਂ ਸਮਾਗਮ
ਖਮਾਣੋਂ, 5 ਸਤੰਬਰ (ਜੋਗਿੰਦਰ ਪਾਲ)-ਸੰਤ ਰਾਮਪਾਲ ਜੀ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਅਵਤਾਰ ਦਿਵਸ ਦੇ ਮੌਕੇ ਤੇ ਨੇਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ ਇਕੱਠੇ 14 ਸਤਲੋਕ ਆਸ਼ਰਮਾਂ ਵਿਚ ਇਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਸਾਰੇ ਹੀ ਸਤਲੋਕ ਆਸ਼ਰਮਾਂ ਵਿਚ 6 ਸਤੰਬਰ ਨੂੰ ਸੰਤ ਗ਼ਰੀਬ ਦਾਸ ਜੀ ਮਹਾਰਾਜ ਪਿੰਡ ਛੁਡਾਣੀ ਹਰਿਆਣਾ ਵਾਲਿਆਂ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ।
ਅਜੀਤ ਡੈਸਕ
06-09-2026