ਅਧਿਆਪਕ ਦਿਵਸ ਮੌਕੇ ਸਿੱਖਿਆ ਸ਼ਾਸਤਰੀ ਜਸਦੇਵ ਸਿੰਘ ਬੋਪਾਰਾਏ ਨੂੰ ਦਿੱਤੀ ਵਿਸ਼ੇਸ਼ ਸ਼ਰਧਾਂਜਲੀ
ਖਮਾਣੋਂ, 5 ਸਤੰਬਰ (ਜੋਗਿੰਦਰ ਪਾਲ)-ਸ਼ਿਵਾਲਿਕ ਪਬਲਿਕ ਸਕੂਲ ਮੰਡੇਰਾਂ ਵਿਖੇ ਅੱਜ ਅਧਿਆਪਕ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਸਕੂਲ ਦੇ ਸਰਪ੍ਰਸਤ ਸਿੱਖਿਆ ਸ਼ਾਸਤਰੀ ਜਸਦੇਵ ਸਿੰਘ ਬੋਪਾਰਾਏ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਵਰਨਣਯੋਗ ਹੈ ਕਿ ਜਸਦੇਵ ਸਿੰਘ ਬੋਪਾਰਾਏ ਦੀ ਸਿੱਖਿਆ ਦੇ ਖੇਤਰ ਵਿਚ ਵੱਡੀ ਦੇਣ ਹੈ ਅਤੇ ਉਹ ਇਲਾਕੇ ਦੀ ਮੰਨੀ ਪਰਮੰਨੀ ਸ਼ਖ਼ਸੀਅਤ ਸਨ।
ਅਧਿਆਪਕ ਦਿਵਸ ਮੌਕੇ ਗੁਰਵਿੰਦਰ ਕੌਰ ਬੋਪਾਰਾਏ ਸ਼ਿਵਾਲਿਕ ਸਕੂਲ ਦੇ ਬਾਨੀ ਜਸਦੇਵ ਸਿੰਘ ਬੋਪਾਰਾਏ ਨੂੰ ਸ਼ਰਧਾਂਜਲੀ ਭੇਟ ਕਰਕੇ ਹੋਏ। ਅਜੀਤ ਤਸਵੀਰ
06-09-2026