03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸ੍ਰੀ ਸ਼ੰਕਰ ਡਰਾਮਾਟਿਕ ਰਾਮ-ਲੀਲ੍ਹਾ ਸਪੋਰਟਸ ਤੇ ਵੈੱਲਫੇਅਰ ਕਲੱਬ ਦੀ ਮੀਟਿੰਗ ਹੋਈ

ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)- ਸ੍ਰੀ ਸ਼ੰਕਰ ਡਰਾਮਾਟਿਕ ਰਾਮ-ਲੀਲ੍ਹਾ ਸਪੋਰਟਸ ਅਤੇ ਵੈੱਲਫੇਅਰ ਕਲੱਬ ਖਮਾਣੋਂ ਵਲੋਂ ਰਾਮ-ਲੀਲ੍ਹਾ ਦਾ ਮੰਚਨ ਅਤੇ ਦਸਹਿਰਾ ਧੂਮ-ਧਾਮ ਨਾਲ ਮਨਾਉਣ ਲਈ ਕਲੱਬ ਦੀ ਮੀਟਿੰਗ ਵਿਚ ਨਵੀਂ ਟੀਮ ਦੀ ਚੋਣ ਕੀਤੀ ਗਈ। ਜਿਸ ਵਿਚ ਰਮੇਸ਼ ਕੁਮਾਰ ਗਾਬਾ ਨੂੰ ਮੁੜ ਪ੍ਰਧਾਨ ਚੁਣਿਆ ਗਿਆ।

ਅਜੀਤ ਡੈਸਕ 03-09-2026
ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)- ਸ੍ਰੀ ਸ਼ੰਕਰ ਡਰਾਮਾਟਿਕ ਰਾਮ-ਲੀਲ੍ਹਾ ਸਪੋਰਟਸ ਅਤੇ ਵੈੱਲਫੇਅਰ ਕਲੱਬ ਖਮਾਣੋਂ ਵਲੋਂ ਰਾਮ-ਲੀਲ੍ਹਾ ਦਾ ਮੰਚਨ ਅਤੇ ਦਸਹਿਰਾ ਧੂਮ-ਧਾਮ ਨਾਲ ਮਨਾਉਣ ਲਈ ਕਲੱਬ ਦੀ ਮੀਟਿੰਗ ਵਿਚ ਨਵੀਂ ਟੀਮ ਦੀ ਚੋਣ ਕੀਤੀ ਗਈ। ਜਿਸ ਵਿਚ ਰਮੇਸ਼ ਕੁਮਾਰ ਗਾਬਾ ਨੂੰ ਮੁੜ ਪ੍ਰਧਾਨ ਚੁਣਿਆ ਗਿਆ। ਹੋਰਨਾਂ ਅਹੁਦੇਦਾਰਾਂ ਵਿਚ ਵਾਈਸ ਪ੍ਰਧਾਨ ਡਾ. ਰਾਮਪ੍ਰਤਾਪ, ਸਰਪ੍ਰਸਤ ਅਵਤਾਰ ਸਿੰਘ ਟੋਡਰਪੁਰ, ਚੇਅਰਮੈਨ ਸੱਤਪਾਲ ਕੈਂਥ, ਵਾਈਸ ਚੇਅਰਮੈਨ ਮਾਸਟਰ ਪਵਨਦੀਪ, ਜਨਰਲ ਸਕੱਤਰ ਅਮਨ ਵਰਮਾ, ਸਹਾਇਕ ਜਨਰਲ ਸਕੱਤਰ ਪਰਮਜੀਤ ਸਿੰਘ ਬਾਗੜੀ, ਡਾਇਰੈਕਟਰ ਦੀਪਕ ਵਰਮਾ, ਸਹਾਇਕ ਡਾਇਰੈਕਟਰ ਜਤਿੰਦਰ ਸਿੰਘ ਰਾਜਾ ਬੱਲ, ਖ਼ਜ਼ਾਨਚੀ ਸੌਰਵ ਗੁਪਤਾ, ਪ੍ਰੈੱਸ ਸਕੱਤਰ ਅੰਕੁਸ਼ ਅਤੇ ਸਟੇਜ ਸਕੱਤਰ ਸੰਜੀਵ ਕਾਲੜਾ ਚੁਣੇ ਗਏ। ਇਸ ਮੀਟਿੰਗ ਵਿਚ ਸਤਨਾਮ ਸਿੰਘ ਗੱਗੜਵਾਲ, ਦਵਿੰਦਰ ਸਿੰਘ ਭੋਲਾ, ਹਰਪਾਲ ਸਿੰਘ ਪਾਲੀ, ਗੁਰਪ੍ਰੀਤ ਸੈਣੀ, ਜਸਪਾਲ ਸਿੰਘ, ਗਗਨ ਬਾਗੜੀ, ਜਸਵਿੰਦਰ ਸਿੰਘ ਬੁੱਗਾ, ਗੁਰਵੀਰ ਸਿੰਘ ਜੌਹਲ ਸਮੇਤ ਹੋਰ ਕਾਰਜਕਾਰੀ ਮੈਂਬਰ ਵੀ ਚੁਣੇ ਗਏ ਅਤੇ ਸਮਾਜਿਕ ਸਰਗਰਮੀਆਂ ਲਈ ਮਤੇ ਪਾਸ ਕੀਤੇ ਗਏ। ਇਹ ਜਾਣਕਾਰੀ ਅੰਕੁਸ਼ ਪ੍ਰੈੱਸ ਸਕੱਤਰ ਨੇ ਦਿੱਤੀ।
ਪਿਛਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਖੇ ਇੰਟਰਨਲ ਸਮਾਰਟ ਇੰਡੀਆ ਹੈਕਾਥਾਨ ਕਰਵਾਈ ਅਗਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਨੇ ਰਚਿਆ ਸਾਹਿਤਕ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।