03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਵ. ਜਥੇਦਾਰ ਜਸਮੇਰ ਸਿੰਘ ਬਡਲਾ ਨੂੰ ਸ਼ਰਧਾਂਜਲੀਆਂ ਭੇਟ

ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)- ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਸਮੇਰ ਸਿੰਘ ਬਡਲਾ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਪਿੰਡ ਬਡਲਾ ਵਿਖੇ ਪਾਇਆ ਗਿਆ। ਭਾਈ ਆਕਾਸ਼ਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਸੰਗਤਾਂ ਨੂੰ ਬੈਰਾਗਮਈ ਸ਼ਬਦ ਕੀਰਤਨ ਸਰਵਣ ਕਰਵਾਇਆ ਅਤੇ ਭਾਈ ਗੁਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗਜੜ੍ਹ ਸਾਹਿਬ ਨੇ ਮੌਤ ਦੀ ਅਟਲ ਸਚਾਈ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।

ਅਜੀਤ ਡੈਸਕ 03-09-2026
ਖਮਾਣੋਂ, 2 ਸਤੰਬਰ (ਜੋਗਿੰਦਰ ਪਾਲ)- ਮਾਰਕੀਟ ਕਮੇਟੀ ਖਮਾਣੋਂ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਸਮੇਰ ਸਿੰਘ ਬਡਲਾ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਪਿੰਡ ਬਡਲਾ ਵਿਖੇ ਪਾਇਆ ਗਿਆ। ਭਾਈ ਆਕਾਸ਼ਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਸੰਗਤਾਂ ਨੂੰ ਬੈਰਾਗਮਈ ਸ਼ਬਦ ਕੀਰਤਨ ਸਰਵਣ ਕਰਵਾਇਆ ਅਤੇ ਭਾਈ ਗੁਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗਜੜ੍ਹ ਸਾਹਿਬ ਨੇ ਮੌਤ ਦੀ ਅਟਲ ਸਚਾਈ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਸ਼ਰਧਾਂਜਲੀ ਸਮਾਗਮ ਦੌਰਾਨ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ, ਜਗਜੀਵਨ ਸਿੰਘ ਖੀਰਨੀਆ ਸਾਬਕਾ ਵਿਧਾਇਕ ਸਮਰਾਲਾ, ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਪ੍ਰੀਤ ਸਿੰਘ ਜੀ.ਪੀ. ਸਾਬਕਾ ਵਿਧਾਇਕ, ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਅਤੇ ਸਤਵਿੰਦਰ ਸਿੰਘ ਸੱਤਾ ਲੁਹਾਰ ਮਾਜਰਾ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਸੱਚੇ ਸੁੱਚੇ ਜੀਵਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬ) ਲਈ ਸਮਰਪਣ ਭਾਵਨਾ ਨਾਲ ਕੰਮ ਕੀਤਾ। ਸਟੇਜ ਦੀ ਕਾਰਵਾਈ ਜਥੇਦਾਰ ਅਵਤਾਰ ਸਿੰਘ ਰਿਆ ਸਾਬਕਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਚਲਾਈ। ਇਸ ਦੌਰਾਨ ਜਥੇਦਾਰ ਜਸਮੇਰ ਸਿੰਘ ਬਡਲਾ ਦੇ ਸਪੁੱਤਰਾਂ ਧਰਮਜੀਤ ਸਿੰਘ ਭੰਗੂ ਅਤੇ ਮਨਪ੍ਰੀਤ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ। ਇਸ ਮੌਕੇ ਦੀਦਾਰ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਭਾਜਪਾ, ਜਗਦੀਪ ਸਿੰਘ ਚੀਮਾ, ਮਨਮੋਹਨ ਸਿੰਘ ਮਕਾਰੋਂਪੁਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਹਰਵੇਲ ਸਿੰਘ ਮਾਧੋਪੁਰ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ, ਜਥੇ. ਪ੍ਰੇਮ ਸਿੰਘ ਮਨੈਲੀ, ਜਥੇ. ਰਤਨ ਸਿੰਘ ਰਾਮਗੜ੍ਹ, ਹਰਚੰਦ ਸਿੰਘ ਮੀਰਪੁਰ, ਡਾ. ਜਗਦੀਪ ਸਿੰਘ ਰਾਣਾ, ਸੁਖਵਿੰਦਰ ਸਿੰਘ ਘਮੰਡਗੜ੍ਹ, ਕੁਲਵਿੰਦਰ ਸਿੰਘ ਬਿਲਾਸਪੁਰ, ਅਮਰੀਕ ਸਿੰਘ ਰੋਮੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਥਕ, ਕਸ਼ਮੀਰਾ ਸਿੰਘ ਬਿਲਾਸਪੁਰ ਸਿਆਸੀ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜੀਵ ਆਹੂਜਾ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਖਮਾਣੋਂ, ਪ੍ਰਦੀਪ ਸਿੰਘ ਪੱਪੂ, ਮਨੁਜ ਸ਼ਰਮਾ, ਗੁਰਿੰਦਰ ਸਿੰਘ ਲਾਡੀ, ਲਖਬੀਰ ਸਿੰਘ ਲੱਖੀ ਹਰਗਣਾ, ਮਨਪ੍ਰੀਤ ਸਿੰਘ ਮੰਪੀ, ਬਲਵਿੰਦਰ ਸਿੰਘ ਕੰਗ, ਅਜੈਬ ਸਿੰਘ ਚੰਡਿਆਲਾ, ਗੁਰਦੇਵ ਸਿੰਘ ਖਮਾਣੋਂ, ਕਵਿੱਕਰ ਸਿੰਘ ਸੇਖੋਂ ਚੇਅਰਮੈਨ ਮਾਰਕੀਟ ਕਮੇਟੀ, ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕੇਵਲਜੀਤ ਸਿੰਘ ਭੁੱਲਰ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਰਾਜੇਸ਼ ਸਿੰਗਲਾ ਬਸੀ ਪਠਾਣਾਂ, ਲਖਵੀਰ ਸਿੰਘ ਥਾਬਲਾਂ, ਪ੍ਰਦੀਪ ਸਿੰਘ ਕਲੌੜ, ਬਲਜਿੰਦਰ ਸਿੰਘ ਬੌੜ, ਅਵਤਾਰ ਸਿੰਘ ਭਾਂਬਰੀ, ਰਜਿੰਦਰ ਸਿੰਘ ਭਾਂਬਰੀ, ਸਾਧੂ ਸਿੰਘ ਗਰਚਾ, ਸੁਰਜੀਤ ਸਿੰਘ ਜੀਤੂ ਮਨਸੂਰਪੁਰ, ਹਰਦੀਪ ਸਿੰਘ ਧੀਰਾ , ਪਿੰਟੂ ਸੋਮਲ, ਮਨਦੀਪ ਸਿੰਘ ਘੁਮਾਣ, ਰਮਨ ਗੁਪਤਾ ਬਸੀ ਪਠਾਣਾਂ, ਅਜੀਤ ਸਿੰਘ ਮੱਕੜ, ਹਰਬੰਸ ਸਿੰਘ ਬਸੀ, ਗੁਰਮੇਲ ਸਿੰਘ ਸ਼ਹੀਦਗੜ੍ਹ, ਅਜਮੇਰ ਸਿੰਘ ਬਡਲਾ, ਮੋਹਨ ਸਿੰਘ ਸੈਦਪੁਰਾ, ਆੜ੍ਹਤੀ ਸਨਮੁੱਖ ਸਿੰਘ ਕਲੇਰ, ਪਿਆਰਾ ਸਿੰਘ ਮਾਨਪੁਰ, ਬਲਵਿੰਦਰ ਸਿੰਘ ਰਾਏਪੁਰ, ਬਲਵੰਤ ਸਿੰਘ ਗਿੱਲ, ਅਮਰਜੀਤ ਸਿੰਘ ਗਰਚਾ, ਸੁਖਵੰਤ ਸਿੰਘ, ਕਸ਼ਮੀਰਾ ਸਿੰਘ ਰਾਣਵਾਂ, ਹਰਿੰਦਰ ਸਿੰਘ ਕੁੱਕੀ, ਡਾ. ਅਮਨਦੀਪ ਕੌਰ ਢੋਲੇਵਾਲ, ਸੁਖਬੀਰ ਕੌਰ ਸੁਹਾਵੀ ਇਸਤਰੀ ਅਕਾਲੀ ਆਗੂ, ਨਰਿੰਦਰ ਸਿੰਘ ਸੇਖੋਂ, ਕੁਲਦੀਪ ਮਦਾਨ, ਵਿਵੇਕ ਜੈਨ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਗੁਰਮੀਤ ਸਿੰਘ ਸਲੌਦੀ, ਫ਼ਕੀਰ ਚੰਦ ਜਟਾਣਾ ਉੱਚਾ, ਸੁਖਵੰਤ ਸਿੰਘ, ਦਵਿੰਦਰ ਸਿੰਘ ਮਾਜਰੀ, ਚਰਨ ਸਿੰਘ ਬਾਠਾਂ ਖ਼ੁਰਦ, ਮੈਨੇਜਰ ਗੁਰਚਰਨ ਸਿੰਘ ਕੋਟਾਂ, ਅਵਤਾਰ ਸਿੰਘ ਤਾਰੀ, ਸਾਧਾ ਸਿੰਘ ਗਿੱਲ, ਸਰਬਜੀਤ ਸਿੰਘ ਅਮਰਾਲਾ, ਜਗਤਾਰ ਸਿੰਘ ਮਹੇਸ਼ਪੁਰਾ, ਗੁਰਮੀਤ ਸਿੰਘ ਧਾਲੀਵਾਲ, ਜਸਬੀਰ ਸਿੰਘ ਵਿਰਦੀ, ਸੰਦੀਪ ਸਿੰਘ ਰਿਆ, ਹਰਵਿੰਦਰ ਸਿੰਘ ਢੋਡੇ, ਜਤਿੰਦਰ ਸਿੰਘ ਭੰਗੂ, ਮੋਹਣ ਸਿੰਘ ਸੈਦਪੁਰਾ, ਕੇਸਰ ਸਿੰਘ ਭਾਮੀਆਂ, ਸਰਬਜੀਤ ਸਿੰਘ ਸਿੱਧੂਪੁਰ ਕਲਾਂ, ਐਡਵੋਕੇਟ ਪਰਵਿੰਦਰ ਸਿੰਘ, ਕਿਰਪਾਲ ਸਿੰਘ ਭੱਟੀ, ਦਰਸ਼ਨ ਸਿੰਘ, ਜਸਪਾਲ ਸਿੰਘ ਸਰਪੰਚ ਹਰਗਣਾ, ਮਨਦੀਪ ਸਿੰਘ ਢੋਲੇਵਾਲ, ਨਿਰਮਲ ਸਿੰਘ ਵਾਲੀਆ, ਐਡਵੋਕੇਟ ਪਰਮਿੰਦਰ ਸਿੰਘ ਧਾਰਨੀ ਤੋਂ ਇਲਾਵਾ ਇਲਾਕੇ ਭਰ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਰਾਏ ਨੇ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਕਮ ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ ਅਗਲੀ ਖ਼ਬਰ ਇਨਲਿਸਟਮੈਂਟ, ਆਊਟਸੋਰਸ ਮੁਲਾਜ਼ਮ 8 ਨੂੰ ਸਾਹਨੇਵਾਲ ਮੋਰਚੇ ’ਚ ਸ਼ਾਮਿਲ ਹੋਣਗੇ- ਪੰਜੋਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।