03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸਬ-ਇੰਸਪੈਕਟਰ ਪੂਰਨ ਸਿੰਘ ਸੇਵਾ ਮੁਕਤ

ਸਮਾਣਾ, 2 ਸਤੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੇ ਸਬ-ਇੰਸਪੈਕਟਰ ਪੂਰਨ ਸਿੰਘ ਮਹਿਕਮੇ ਦੀ 37 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ’ਤੇ ਪੁਲਿਸ ਮੁਲਾਜ਼ਮਾਂ ਨੇ ਨਿੱਘੀ ਵਿਦਾਇਗੀ ਦਿੱਤੀ।

ਅਜੀਤ ਡੈਸਕ 03-09-2026
ਸਮਾਣਾ, 2 ਸਤੰਬਰ (ਸਾਹਿਬ ਸਿੰਘ)-ਥਾਣਾ ਸ਼ਹਿਰੀ ਸਮਾਣਾ ਦੇ ਸਬ-ਇੰਸਪੈਕਟਰ ਪੂਰਨ ਸਿੰਘ ਮਹਿਕਮੇ ਦੀ 37 ਸਾਲ ਦੀ ਸ਼ਾਨਦਾਰ ਸੇਵਾ ਕਰਕੇ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ’ਤੇ ਪੁਲਿਸ ਮੁਲਾਜ਼ਮਾਂ ਨੇ ਨਿੱਘੀ ਵਿਦਾਇਗੀ ਦਿੱਤੀ। ਪੂਰਨ ਸਿੰਘ ਨੇ ਆਖਿਆ ਕਿ 37 ਸਾਲ ਦੀ ਸੇਵਾ ਦੌਰਾਨ ਕਈ ਹਾਲਾਤਾਂ ਵਿਚੋਂ ਲੰਘਣਾ ਪਿਆ ਹੈ ਪਰ ਉਹ ਪੁਲਿਸ ਮਹਿਕਮੇ ਵਲੋਂ ਦਿੱਤੇ ਸਨਮਾਨ ਤੋਂ ਖ਼ੁਸ਼ ਹਨ। ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਆਖਿਆ ਕਿ ਪੂਰਨ ਸਿੰਘ ਨੇ ਇਮਾਨਦਾਰੀ, ਲਗਨ ਤੇ ਮਿਹਨਤ ਨਾਲ ਡਿਊਟੀ ਕੀਤੀ ਹੈ, ਜਿਸ ਨੂੰ ਮਹਿਕਮੇ ਵਲੋਂ ਯਾਦ ਰੱਖਿਆ ਜਾਵੇਗਾ। ਸਹਾਇਕ ਥਾਣੇਦਾਰ ਧਰਮਿੰਦਰ ਸਿੰਘ, ਸ਼ਿੰਦਰ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ, ਨਾਇਬ ਕੋਰਟ ਮਹਿੰਦਰ ਸਿੰਘ, ਮਨਦੀਪ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਪੂਰਨ ਸਿੰਘ ਸਨਮਾਨ ਕੀਤਾ।
ਪਿਛਲੀ ਖ਼ਬਰ 2027 ’ ਚ ਪੰਜਾਬ ਦੇ ਲੋਕ ‘ਆਪ’ ਸਰਕਾਰ ਨੂੰ ਬਾਹਰ ਦਾ ਰਸਤਾ ਦਿਖਾਉਣਗੇ- ਰਣਦੀਪ ਸਿੰਘ ਨਾਭਾ ਅਗਲੀ ਖ਼ਬਰ ਗੁਰਦੁਆਰਾ ਸਿੱਧਸਰ ਸਾਹਿਬ ਅਲਹੌਰਾਂ ਵਿਖੇ ਕਰਵਾਇਆ ਸਾਲਾਨਾ ਬਰਸੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।