ਸਿਆਸੀ ਛਤਰ ਛਾਇਆ ਹੇਠ ਰਾਤੋ ਰਾਤ ਕਰੋੜਾਂ ਦੀ ਜ਼ਮੀਨ ’ਤੇ ਕਬਜ਼ਾ
ਰਾਜਪੁਰਾ, 1 ਸਤੰਬਰ (ਰਣਜੀਤ ਸਿੰਘ)-ਰਾਜਪੁਰਾ ਪਟਿਆਲਾ ਹਾਈਵੇ ’ਤੇ ਬਹਾਵਲਪੁਰ ਭਵਨ ਦੇ ਨੇੜੇ ਰਾਤ ਦੇ ਹਨੇਰੇ ਵਿਚ ਕਿਸੇ ਕਬਜ਼ਾਧਾਰੀ ਨੇ ਸਰਕਾਰੀ ਜ਼ਮੀਨ ’ਤੇ ਲੋਹੇ ਦਾ ਖੋਖਾ ਰੱਖ ਕੇ ਕਰੋੜਾਂ ਰੁਪਏ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਮਾਮਲਾ ਸਹਾਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਰਾਜਪੁਰਾ ਪਟਿਆਲਾ ਰੋਡ ’ਤੇ ਬਵਾਹਲਪੁਰ ਭਵਨ ਦੇ ਨੇੜੇ ਬੇਸ ਕੀਮਤੀ ਜ਼ਮੀਨ ’ਤੇ ਲੋਹੇ ਦਾ ਬਣਿਆ ਬਣਾਇਆ ਖੋਖਾ ਰੱਖ ਕੇ ਕਿਸੇ ਕਬਜ਼ਾਧਾਰੀ ਨੇ ਸਰਕਾਰੀ ਜ਼ਮੀਨ ’ਤੇ ਕਥਿਤ ਕਬਜ਼ਾ ਕਰ ਲਿਆ ਹੈ।
ਅਜੀਤ ਡੈਸਕ
02-09-2026