ਸਤਲੋਕ ਆਸ਼ਰਮ ਖਮਾਣੋਂ ਨੇ ਕਲਮਾਂ ਰੋੜੂਆਣਾ ਗਊਸ਼ਾਲਾ ਨੂੰ 100 ਕੁਇੰਟਲ ਤੂੜੀ ਦੀ ਦੂਸਰੀ ਖੇਪ ਭੇਜੀ
ਖਮਾਣੋਂ, 1 ਸਤੰਬਰ (ਜੋਗਿੰਦਰ ਪਾਲ)- ਸਥਾਨਕ ਖੰਨਾ ਰੋਡ ’ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਵਲੋਂ ਕਲਮਾਂ ਰੋੜੂਆਣਾ ਗਊਸ਼ਾਲਾ ਨੂੰ 100 ਕੁਇੰਟਲ ਤੂੜੀ ਦੀ ਦੂਸਰੀ ਖੇਪ ਪਹੁੰਚਾਈ ਗਈ। ਇਹ ਸਹਾਇਤਾ ਸੰਤ ਰਾਮਪਾਲ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਊਸ਼ਾਲਾ ਵਿਚ ਚਾਰੇ ਦੀ ਲੋੜ ਨੂੰ ਪੂਰਾ ਕਰਨ ਲਈ ਭੇਜੀ ਗਈ।
ਅਜੀਤ ਡੈਸਕ
02-09-2026