ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਨਗਰਾਂ ਵਿਚ ਵਿਸ਼ੇਸ਼ ਸਮਾਗਮ ਕਰਵਾਏ
ਫ਼ਤਹਿਗੜ੍ਹ ਸਾਹਿਬ, 27 ਅਗਸਤ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਤਰਖਾਣ ਮਾਜਰਾ, ਜੱਲ੍ਹਾ, ਭਮਾਰਸੀ ਬੁਲੰਦ, ਭਮਾਰਸੀ ਜ਼ੇਰ ਅਤੇ ਭਮਾਰਸੀ ਬੀੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ।
ਫ਼ਤਹਿਗੜ੍ਹ ਸਾਹਿਬ, 27 ਅਗਸਤ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਤਰਖਾਣ ਮਾਜਰਾ, ਜੱਲ੍ਹਾ, ਭਮਾਰਸੀ ਬੁਲੰਦ, ਭਮਾਰਸੀ ਜ਼ੇਰ ਅਤੇ ਭਮਾਰਸੀ ਬੀੜ੍ਹ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਸਾਨੂੰ ਸੱਚ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ, ਉੱਥੇ ਹੀ ਖ਼ਾਸ ਤੌਰ ਤੇ ਜਾਤਾਂ ਦੇ ਨਾਂਅ ਤੇ ਵਖਰੇਵਿਆਂ ਭਰੀ ਨਫ਼ਰਤ ਨੂੰ ਖ਼ਤਮ ਕਰਨ ਦਾ ਸੰਦੇਸ਼ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਸੈਮੀਨਾਰ ਕਰਵਾਏ ਜਾ ਰਹੇ ਹਨ ਉੱਥੇ ਹੀ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਹਰਬੰਸ ਲਾਲ ਵਲੋਂ 200 ਦੇ ਕਰੀਬ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਸੰਗਤਾਂ ਨੂੰ ਹਰੇ ਪ੍ਰਸ਼ਾਦ ਦੇ ਰੂਪ ਵਿਚ ਵੰਡੇ ਗਏ। ਇਸ ਮੌਕੇ ’ਤੇ ਡਾ. ਸੋਮਨਾਥ ਡੰਘੇੜੀਆਂ, ਸੰਦੀਪ ਸਿੰਘ ਲਵਲੀ, ਜਸਵਿੰਦਰ ਸਿੰਘ ਬ੍ਰਹਮਾ ਕੁਮਾਰੀ, ਅਵਤਾਰ ਸਿੰਘ, ਗਿਆਨ ਸਿੰਘ ਨਾਮਧਾਰੀ, ਬਲਵੀਰ ਕੌਰ ਭਮਾਰਸੀ ਬੀੜ੍ਹ, ਮਨਜੀਤ ਸਿੰਘ ਬੰਟੀ, ਬਲਦੇਵ ਸਿੰਘ ਚੌਰਵਾਲਾ, ਬਲਦੇਵ ਸਿੰਘ ਭਮਾਰਸੀ ਬੁਲੰਦ, ਸੈਕਟਰੀ ਦਿਆਲ ਸਿੰਘ, ਗੁਰਮੀਤ ਸਿੰਘ, ਬਹਾਦਰ ਸਿੰਘ, ਓ.ਪੀ ਸਚਦੇਵਾ ਮੁੱਖ ਸਲਾਹਕਾਰ, ਜਗਵੀਰ ਸਿੰਘ ਤਰਖੇੜੀ, ਗੁਰਿੰਦਰ ਗੁਰੂ, ਕਰਮ ਸਿੰਘ ਜੱਲ੍ਹਾ, ਕਾਕਾ ਸਿੰਘ, ਗੁਰਵਿੰਦਰ ਕੌਰ ਮੁੱਲਾਂਪੁਰ ਖੁਰਦ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਗੁਰਦੀਪ ਸਿੰਘ ਭਾਗਨਪੁਰ ਅਤੇ ਸੁਖਵੀਰ ਸਿੰਘ ਚੌਰਵਾਲਾ ਵੀ ਹਾਜ਼ਰ ਸਨ।