27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਡੀ. ਏ. ਵੀ. ਸਕੂਲ ਨੇ ਆਈ. ਟੀ. ਬੀ. ਪੀ. ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)- ਡੀ. ਏ.

ਅਜੀਤ ਡੈਸਕ 27-08-2026
ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)- ਡੀ. ਏ. ਵੀ. ਪਬਲਿਕ ਸਕੂਲ, ਪਟਿਆਲਾ ਦੇ ਆਰਮੀ, ਨੇਵੀ ਅਤੇ ਏਅਰ ਵਿੰਗ ਦੇ 45 ਕੈਡਿਟਾਂ ਨੇ ਦੇਸ਼ ਦੀ ਰੱਖਿਆ ਲਈ ਸਦਾ ਸਮਰਪਿਤ ਰਹਿਣ ਵਾਲੇ 51ਵੀਂ ਬਟਾਲੀਅਨ, ਆਈ. ਟੀ. ਬੀ. ਪੀ., ਪਟਿਆਲਾ ਦੇ ਬਹਾਦਰ ਜਵਾਨਾਂ ਨਾਲ ਪਵਿੱਤਰ ਤਿਉਹਾਰ ਰੱਖੜੀ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕੈਡਿਟਾਂ ਨੇ ਏ. ਐਨ. ਓ. ਮੋਨਿਕਾ ਗੁਪਤਾ ਦੀ ਯੋਗ ਅਗਵਾਈ ਹੇਠ ਆਪਣੇ ਹੱਥਾਂ ਨਾਲ ਸੁੰਦਰ ਰੱਖੜੀਆਂ ਤੇ ਸ਼ੁਭਕਾਮਨਾ ਕਾਰਡ ਤਿਆਰ ਕੀਤੇ। ਕੈਡਿਟਾਂ ਵੱਲੋਂ ਤਿਆਰ ਕੀਤੀਆਂ ਇਨ੍ਹਾਂ ਰੱਖੜੀਆਂ ਤੇ ਕਾਰਡਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ । ਇਸ ਮੌਕੇ ਕੈਡਿਟਾਂ ਨੇ ਦੇਸ਼ ਦੀ ਸੁਰੱਖਿਆ ਲਈ ਨਿਸ਼ਕਾਮ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਬਹਾਦਰ ਜਵਾਨਾਂ ਦੀਆਂ ਕਲਾਈਆਂ ’ਤੇ ਰੱਖੜੀਆਂ ਬੰਨ੍ਹੀਆਂ। ਇਸ ਭਾਵਪੂਰਣ ਉਪਰਾਲੇ ਨੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਨੂੰ ਘਰ- ਪਰਿਵਾਰ ਵਰਗਾ ਪਿਆਰ, ਆਪਣਾਪਣ ਅਤੇ ਬੇਅੰਤ ਖੁਸ਼ੀ ਪ੍ਰਦਾਨ ਕੀਤੀ। ਇਸ ਸਮਾਗਮ ਦੀ ਸ਼ੋਭਾ ਕਮਾਂਡੈਂਟ ਨਰਿੰਦਰ ਕੁਮਾਰ, ਸੈਕਿੰਡ-ਇਨ-ਕਮਾਂਡ ਵਿਕਰਮ ਸਿੰਘ ਅਤੇ ਡਿਪਟੀ ਕਮਾਂਡੈਂਟ ਗਿਆਨ ਸਿੰਘ ਨੇ ਵਧਾਈ। ਜਵਾਨਾਂ ਨੇ ਇਸ ਪਿਆਰ ਭਰੇ ਅਤੇ ਸਨੇਹਪੂਰਣ ਉਪਰਾਲੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਸਕੂਲ ਵੱਲੋਂ ਕੀਤੀ ਗਈ ਇਸ ਪਹਿਲ ਦੀ ਦਿਲੋਂ ਸ਼ਲਾਘਾ ਕੀਤੀ। ਕੈਡਿਟਾਂ ਦੇ ਨਾਲ ਏ.ਐਨ.ਓ. ਮੋਨਿਕਾ ਗੁਪਤਾ ਅਤੇ ਸੀ.ਟੀ.ਓ. ਹਿਮਾਂਸ਼ੂ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਕੈਡਿਟਾਂ ਦਾ ਮਾਰਗਦਰਸ਼ਨ ਤੇ ਸਹਿਯੋਗ ਕੀਤਾ। ਸਮੁੱਚੇ ਸਮਾਗਮ ਦਾ ਆਯੋਜਨ ਸਕੂਲ ਦੇ ਸਦਾ ਪ੍ਰੇਰਣਾਦਾਇਕ ਪ੍ਰਿੰਸੀਪਲ ਵਿਵੇਕ ਤਿਵਾੜੀ ਦੇ ਯੋਗ ਮਾਰਗਦਰਸ਼ਨ ਅਤੇ ਦਿਸ਼ਾ-ਨਿਰਦੇਸ਼ ਹੇਠ ਕੀਤਾ ਗਿਆ।
ਪਿਛਲੀ ਖ਼ਬਰ ਸਨੌਰ ’ਚ ਵਿਕਾਸ ਕਾਰਜਾਂ ਨੂੰ ਮਿਲ ਰਹੀ ਤੇਜ਼ੀ- ਅਮਰਿੰਦਰ ਰਾਠੀਆ ਅਗਲੀ ਖ਼ਬਰ ਰਾਜਪੁਰਾ ’ਚ ਸ਼ੱਕ ਦੇ ਅਧਾਰ ’ਤੇ 65 ਕਿੱਲੋ ਰੰਗਦਾਰ ਚਮਚਮ ਜ਼ਬਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।