ਬਹਿਰਾਮਪੁਰ ’ਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਬਸੀ ਪਠਾਣਾਂ, 22 ਅਗਸਤ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਦੇ ਨੇੜਲੇ ਪਿੰਡ ਬਹਿਰਾਮਪੁਰ ’ਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਸਮਾਰੋਹ ਦੌਰਾਨ ਸੱਜ-ਧਜ ਕੇ ਪੰਜਾਬੀ ਪਹਿਰਾਵੇ ’ਚ ਪਹੁੰਚੀਆਂ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਪੇਸ਼ਕਾਰੀ ਕਰਕੇ ਪੰਜਾਬੀ ਸੱਭਿਆਚਾਰਕ ਦੇ ਰੰਗਾ-ਰੰਗ ਪ੍ਰੋਗਰਾਮ ਰਾਹੀਂ ਰੌਣਕਾਂ ਲਗਾਈਆਂ।
ਬਸੀ ਪਠਾਣਾਂ, 22 ਅਗਸਤ (ਰਾਜਿੰਦਰ ਸ਼ਰਮਾ)-ਬਸੀ ਪਠਾਣਾਂ ਦੇ ਨੇੜਲੇ ਪਿੰਡ ਬਹਿਰਾਮਪੁਰ ’ਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ। ਸਮਾਰੋਹ ਦੌਰਾਨ ਸੱਜ-ਧਜ ਕੇ ਪੰਜਾਬੀ ਪਹਿਰਾਵੇ ’ਚ ਪਹੁੰਚੀਆਂ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਪੇਸ਼ਕਾਰੀ ਕਰਕੇ ਪੰਜਾਬੀ ਸੱਭਿਆਚਾਰਕ ਦੇ ਰੰਗਾ-ਰੰਗ ਪ੍ਰੋਗਰਾਮ ਰਾਹੀਂ ਰੌਣਕਾਂ ਲਗਾਈਆਂ। ਸਮਾਰੋਹ ’ਚ ਪੰਜਾਬੀ ਫ਼ਿਲਮੀ ਅਦਾਕਾਰ ਮਨਵੀਰ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ’ਚ ਮਹਿਲਾਵਾਂ ਵਲੋਂ ਪੰਜਾਬੀ ਲੋਕ ਗੀਤਾਂ, ਬੋਲੀਆਂ, ਟੱਪਿਆਂ ਤੇ ਹੋਰਨਾਂ ਸਭਿਆਚਾਰਕ ਪੇਸ਼ਕਾਰੀਆਂ ਕਰਕੇ ਪੂਰਾ ਮਾਹੌਲ ਪੰਜਾਬੀ ਲੋਕ ਰੰਗ ’ਚ ਰੰਗਿਆ ਨਜ਼ਰ ਆਇਆ। ਤੀਆਂ ਦੇ ਰਵਾਇਤੀ ਮਾਹੌਲ ’ਚ ਮਹਿਲਾਵਾਂ ਨੇ ਗਿੱਧਾ ਪਾ ਕੇ ਤੇ ਲੋਕ ਗੀਤ ਗਾ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਪੰਜਾਬੀ ਫ਼ਿਲਮੀ ਦੀ ਅਦਾਕਾਰ ਮਨਵੀਰ ਰਾਏ ਨੇ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ, ਲੋਕ ਰੀਤੀ-ਰਿਵਾਜਾਂ ਤੇ ਅਮੀਰ ਵਿਰਸੇ ਨਾਲ ਜੋੜਨ ’ਚ ਅਹਿਮ ਰੋਲ ਨਿਭਾਉਂਦੇ ਹਨ। ਸਮਾਗਮ ’ਚ ਸ਼ਾਮਿਲ ਮਹਿਲਾਵਾਂ ’ਚ ਪੰਚ ਮਿਲੀ ਧੀਮਾਨ, ਜਸਵੀਰ ਕੌਰ, ਹਰਮੀਤ ਕੌਰ ਅਤੇ ਚਰਨ ਕੌਰ ਨੇ ਕਿਹਾ ਕਿ ਤੀਆਂ ਸਿਰਫ਼ ਇਕ ਤਿਉਹਾਰ ਨਹੀਂ, ਸਗੋਂ ਪੰਜਾਬੀ ਧੀਆਂ-ਭੈਣਾਂ ਦੀਆਂ ਸਾਂਝਾਂ, ਖ਼ੁਸ਼ੀਆਂ ਅਤੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਹਨ। ਇਸ ਮੌਕੇ ਸਿਮਰਨਜੀਤ ਕੌਰ, ਪਰਮਵੀਰ ਕੌਰ, ਗੁਰਮੀਤ ਕੌਰ, ਜਸਮੀਤ ਕੌਰ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਅਮਰਜੀਤ ਕੌਰ, ਸਰਬਜੀਤ ਕੌਰ, ਲਖਵਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਕਈ ਹੋਰ ਮਹਿਲਾਵਾਂ ਵੀ ਹਾਜ਼ਰ ਸਨ।