21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਇੰਸਪੈਕਟਰ ਖ਼ੁਰਾਕ ਸਪਲਾਈ ਵਿਭਾਗ ਯੂਨੀਅਨ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਲਈ ਕੰਮ ਛੋੜ ਹੜਤਾਲ ਸ਼ੁਰੂ

ਫ਼ਤਹਿਗੜ੍ਹ ਸਾਹਿਬ, 20 ਅਗਸਤ (ਮਨਪ੍ਰੀਤ ਸਿੰਘ)-ਇੰਸਪੈਕਟਰ ਖ਼ੁਰਾਕ ਸਪਲਾਈ ਵਿਭਾਗ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਅਣਮਿਥੇ ਦੇ ਸਮੇਂ ਲਈ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਭਵਨਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਮਹਿਕਮਾ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਅਤੇ ਸੂਬੇ ਦੇ ਅਨਾਜ ਦੀ ਖ਼ਰੀਦ, ਸਾਂਭ ਸੰਭਾਲ ਤੇ ਮੂਵਮੈਂਟ ਨੂੰ ਲੈ ਕੇ ਅਤਿ ਮਹੱਤਵਪੂਰਨ ਕੰਮ ਕਰਨੇ ਹੁੰਦੇ ਹਨ, ਜਿਸ ਵਿਚ ਕੰਮ ਕਰ ਰਹੇ ਫ਼ੀਲਡ ਸਟਾਫ਼ ਵਿਚਲੇ ਨਿਰੀਖਕਾਂ ਅਤੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰਾਂ ਦੀਆਂ ਤਨਖ਼ਾਹਾਂ ਵਿਚ ਲੇਟ ਡਾਕੂਮੈਂਟ ਰਿਕਵਰੀਆਂ, ਜੋ ਕਿ ਐਫ.

ਅਜੀਤ ਡੈਸਕ 21-08-2026
ਫ਼ਤਹਿਗੜ੍ਹ ਸਾਹਿਬ, 20 ਅਗਸਤ (ਮਨਪ੍ਰੀਤ ਸਿੰਘ)-ਇੰਸਪੈਕਟਰ ਖ਼ੁਰਾਕ ਸਪਲਾਈ ਵਿਭਾਗ ਯੂਨੀਅਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਅਣਮਿਥੇ ਦੇ ਸਮੇਂ ਲਈ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਭਵਨਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਮਹਿਕਮਾ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਅਤੇ ਸੂਬੇ ਦੇ ਅਨਾਜ ਦੀ ਖ਼ਰੀਦ, ਸਾਂਭ ਸੰਭਾਲ ਤੇ ਮੂਵਮੈਂਟ ਨੂੰ ਲੈ ਕੇ ਅਤਿ ਮਹੱਤਵਪੂਰਨ ਕੰਮ ਕਰਨੇ ਹੁੰਦੇ ਹਨ, ਜਿਸ ਵਿਚ ਕੰਮ ਕਰ ਰਹੇ ਫ਼ੀਲਡ ਸਟਾਫ਼ ਵਿਚਲੇ ਨਿਰੀਖਕਾਂ ਅਤੇ ਸਹਾਇਕ ਖ਼ੁਰਾਕ ਸਪਲਾਈ ਅਫ਼ਸਰਾਂ ਦੀਆਂ ਤਨਖ਼ਾਹਾਂ ਵਿਚ ਲੇਟ ਡਾਕੂਮੈਂਟ ਰਿਕਵਰੀਆਂ, ਜੋ ਕਿ ਐਫ.ਸੀ.ਆਈ. ਵਿਭਾਗ ਦੀਆਂ ਗ਼ਲਤ ਨੀਤੀਆਂ ਕਾਰਨ ਬਣਦੀਆਂ ਹਨ, ਦੇ ਮੁੱਦੇ ਤੇ ਭਾਰੀ ਕੱਟ ਲਗਾ ਕੇ ਉਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮਹਿਕਮੇ ਦੇ ਸਮੂਹ ਮੁਲਾਜ਼ਮਾਂ ਦੇ ਹਿਤਾਂ ਦੀ ਰਾਖੀ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਪਿਛਲੇ ਇਕ ਸਾਲ ਤੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਰ ਇੰਨੀ ਵੱਡੀ ਤਾਦਾਦ ਵਿਚ ਮੁਲਾਜ਼ਮਾਂ ਦੇ ਇਸ ਲੇਟ ਡਾਕੂਮੈਂਟ ਰਿਕਵਰੀਆਂ ਦੇ ਮੁੱਦੇ ਤੋਂ ਪੀੜਤ ਹੋਣ ਦੇ ਬਾਵਜੂਦ ਮਹਿਕਮੇ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਾ ਕਰਕੇ, ਦਿਨ-ਬ-ਦਿਨ ਰਿਕਵਰੀਆਂ ਦੀ ਲਿਸਟ ਨੂੰ ਹੋਰ ਲੰਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿਭਾਗ ਦੀਆਂ ਨਾਜਾਇਜ਼ ਰਿਕਵਰੀਆਂ ਤੋਂ ਪੀੜਤ, ਮਹਿਕਮੇ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਰਿਕਵਰੀਆਂ/ਕਟੌਤੀਆਂ ਪਰ ਤੁਰੰਤ ਰੋਕ ਲਗਵਾਉਣ ਦੀ ਮੰਗ ਕੀਤੀ। ਉਨ੍ਹਾਂ ਮਹਿਕਮੇ ਦੇ ਫ਼ੀਲਡ ਸਟਾਫ਼ ਦੀਆਂ ਹੋਰ ਭਖਦੀਆਂ ਮੰਗਾਂ ਜਿਵੇਂ ਕਿ ਕਨਵੇਂਸ ਅਨਾਊਂਸ ਅਤੇ ਫ਼ੀਲਡ ਸਟਾਫ਼ ਦੇ ਦਫ਼ਤਰਾਂ ਵਿਚ ਜ਼ਰੂਰੀ ਇਨਫਰਾਸਟਰੱਕਚਰ ਮੁਹੱਈਆ ਕਰਵਾਉਣ ਲਈ ਮਹਿਕਮੇ ਨੂੰ ਤੁਰੰਤ ਹਦਾਇਤਾਂ ਜਾਰੀ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਜਨਰਲ ਸੈਕਟਰੀ ਅਮਰਪ੍ਰੀਤ ਸਿੰਘ, ਮੁੱਖ ਬੁਲਾਰਾ ਜਸਵੀਰ ਸਿੰਘ, ਹਰਪ੍ਰੀਤ ਸਿੰਘ, ਸੰਦੀਪ ਵਸ਼ਿਸ਼ਟ, ਯਾਦਵਿੰਦਰ ਸਿੰਘ, ਕਨਵਰਪ੍ਰੀਤ ਸਿੰਘ, ਗੁਰਮੋਹਿਤ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਆਸ਼ਾ ਰਾਣੀ ਵਲੋਂ ਫਾਇਰ ਬ੍ਰਿਗੇਡ ਦਫ਼ਤਰ ਦੀ ਅਚਨਚੇਤ ਚੈਕਿੰਗ ਗੈਰ-ਹਾਜ਼ਰ ਮੁਲਾਜ਼ਮਾਂ ਨੂੰ ਦਿੱਤੀ ਚਿਤਾਵ... ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਉੱਚਕੋਟੀ ਦੀਆਂ ਵਿੱਦਿਅਕ ਸਹੂਲਤਾਂ ਉਪਲਬਧ-ਇੰਜੀ. ਸੁਖਮਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।