ਹੌਲਦਾਰ ਭਰਵਿੰਦਰ ਸਿੰਘ ਗਿੱਲ ਬਣੇ ਸਹਾਇਕ ਥਾਣੇਦਾਰ
ਅਮਲੋਹ, 18 ਅਗਸਤ (ਕੇਵਲ ਸਿੰਘ)-ਪੰਜਾਬ ਪੁਲਿਸ ਵਿਚ ਇਮਾਨਦਾਰੀ ਅਤੇ ਲਗਨ ਨਾਲ ਡਿਊਟੀ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਪਹੇੜੀ ਤੋਂ ਹੌਲਦਾਰ ਭਰਵਿੰਦਰ ਸਿੰਘ ਗਿੱਲ ਨੂੰ ਤਰੱਕੀ ਮਿਲਣ ਉਪਰੰਤ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਉਨ੍ਹਾਂ ਦੇ ਮੋਢਿਆਂ ’ਤੇ ਤਰੱਕੀ ਦੇ ਸਟਾਰ ਲਗਾ ਕੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਅਜੀਤ ਡੈਸਕ
19-08-2026