18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਿਮਿਟ ਕਾਲਜ ਮਲੋਟ ਵਿਖੇ ਆਜ਼ਾਦੀ ਦਿਵਸ ਮਨਾਇਆ

ਮਲੋਟ, 17 ਅਗਸਤ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਿਤ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਦੀ ਰਹਿਨੁਮਾਈ ਹੇਠ 6 ਪੰਜਾਬ ਬਟਾਲੀਅਨ ਐਨ.

ਅਜੀਤ ਡੈਸਕ 18-08-2026
ਮਲੋਟ, 17 ਅਗਸਤ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਿਤ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇੰਨਫਰਮੇਸ਼ਨ ਟੈਕਨਾਲੋਜੀ (ਮਿਮਿਟ) ਮਲੋਟ ਵਿਖੇ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਦੀ ਰਹਿਨੁਮਾਈ ਹੇਠ 6 ਪੰਜਾਬ ਬਟਾਲੀਅਨ ਐਨ.ਸੀ.ਸੀ. ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਅਤੇ 3 ਪੰਜਾਬ ਨੇਵਲ ਐੱਨ.ਸੀ.ਸੀ ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ 80ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਡਾ. ਅਸ਼ਵਨੀ ਕੁਮਾਰ ਬਾਂਸਲ ਡਾਇਰੈਕਟਰ ਮਿਮਿਟ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਦੇਸ਼ ਭਗਤਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਭਾਰਤ ਦੇਸ਼ ਵਿਚ ਆਜ਼ਾਦੀ ਮਾਣ ਰਹੇ ਹਾਂ। ਇਸ ਮੌਕੇ ਐਨ.ਸੀ.ਸੀ. ਨੇਵਲ ਵਿੰਗ, ਐਨ.ਸੀ.ਸੀ. ਆਰਮੀ ਵਿੰਗ ਦੇ ਕੈਡਿਟਾਂ ਅਤੇ ਸੰਸਥਾ ਦੇ ਸਕਿਉਰਿਟੀ ਗਾਰਡਾਂ ਨੇ ਪਰੇਡ ਵਿਚ ਭਾਗ ਲਿਆ। ਇਸ ਮੌਕੇ ਡਾ. ਰਾਜੇਸ਼ ਚੌਧਰੀ ਕੋਆਰਡੀਨੇਟਰ ਮਕੈਨੀਕਲ ਵਿਭਾਗ, ਇੰਜ. ਸੁਰਿੰਦਰ ਕੁਮਾਰ, ਐਸੋਸੀਏਟ ਐਨ.ਸੀ.ਸੀ. ਅਫ਼ਸਰ (ਨੇਵਲ ਵਿੰਗ), ਰਾਜ ਕੁਮਾਰ ਲਾਡਵਾਲ ਸੀਟੀਓ ਐਨ.ਸੀ.ਸੀ.(ਆਰਮੀ ਵਿੰਗ), ਇੰਜ. ਅਵਤਾਰ ਸਿੰਘ-ਰੈਜੀਡੈਂਟ ਇੰਜਨੀਅਰ-ਕਮ-ਅਸਟੇਟ ਅਫ਼ਸਰ, ਪੇ੍ਰਮ ਸਿੰਘ-ਸਹਾਇਕ ਰਜਿਸਟਰਾਰ, ਰਾਕੇਸ਼ ਮੰਗਲਾ - ਸੀਨੀਅਰ ਸਹਾਇਾਕ, ਰਵਿੰਦਰ ਸਿੰਘ-ਸਕਿਉਰਟੀ ਸੁਪਰਵਾਈਜ਼ਰ, ਐਨ.ਸੀ.ਸੀ. ਵਿੰਗ ਦੇ ਕਲਰਕ ਪ੍ਰੇਮ ਲਤਾ, ਸਮੂਹ ਸਟਾਫ਼, ਵਿਦਿਆਰਥੀ ਅਤੇ ਐੱਨ.ਸੀ.ਸੀ ਨੇਵਲ ਅਤੇ ਆਰਮੀ ਵਿੰਗ ਦੇ ਕੈਡੇਟਸ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਸਹੂੰਗੜਾ ’ਚ ਮਨਾਇਆ ਗਿਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਤਰਕਸ਼ੀਲ ਸਾਹਿਤ ਵੈਨ ਨੇ ਹਰੀਕੇ ਕਲਾਂ ਸਕੂਲ ’ਚ ਬਣਾਇਆ ਸਾਹਿਤਕ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।