14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੈਫਰਨ ਸਿਟੀ ਸਕੂਲ ਵਿਚ ਤੀਆਂ ਦਾ ਤਿਉਹਾਰ ਮਨਾਇਆ

ਬਸੀ ਪਠਾਣਾਂ, 13 ਅਗਸਤ (ਐਚ. ਐਸ.

ਅਜੀਤ ਡੈਸਕ 14-08-2026
ਬਸੀ ਪਠਾਣਾਂ, 13 ਅਗਸਤ (ਐਚ. ਐਸ. ਗੌਤਮ)-ਸੈਫਰਨ ਸਿਟੀ ਸਕੂਲ ਵਿਖੇ ‘ਤੀਆਂ’ ਦਾ ਤਿਉਹਾਰ ਬੜੇ ਉਤਸ਼ਾਹ ਤੇ ਰਵਾਇਤੀ ਢੰਗ ਨਾਲ ਮਨਾਇਆ। ਨਗਰ ਕੌਂਸਲ ਦੀ ਪ੍ਰਧਾਨ ਆਸ਼ਾ ਰਾਣੀ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਕੈਂਪਸ ਰੰਗ-ਬਰੰਗੀਆਂ ਫੁਲਕਾਰੀ, ਪੱਖੀਆਂ ਅਤੇ ਪਰਾਂਦਿਆਂ ਨਾਲ ਸਜਿਆ ਹੋਇਆ ਬਹੁਤ ਹੀ ਮਨਮੋਹਕ ਲੱਗ ਰਿਹਾ ਸੀ। ਗਿੱਧਾ, ਟੱਪੇ, ਪੰਜਾਬੀ ਲੋਕ ਨਾਚ ਤੇ ਰਵਾਇਤੀ ਰੈਂਪ ਵਾਕ ਨਾਲ ਸਮਾਗਮ ਵਿਚ ਰੌਣਕ ਆ ਗਈ। ਵਿਦਿਆਰਥੀਆਂ ਨੇ ਭੇਲਪੁਰੀ, ਸੈਂਡਵਿਚ ਤੇ ਮੋਹੀਤੋ ਵਰਗੀਆਂ ਖ਼ੁਦ ਤਿਆਰ ਕੀਤੀਆਂ ਚੀਜ਼ਾਂ ਦੇ ਸਟਾਲ ਲਗਾ ਕੇ ਆਪਣੀ ਰਚਨਾਤਮਿਕਤਾ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਵੀ ਕੀਤਾ। ਇਕ ਵਿਸ਼ੇਸ਼ ‘ਪੰਜਾਬੀ ਵਿਹੜੇ’ ਵਿਚ ਘਰੇਲੂ ਵਰਤੋਂ ਵਾਲੀਆਂ ਰਵਾਇਤੀ ਵਸਤੂਆਂ ਦਾ ਪ੍ਰਦਰਸ਼ਨ ਕੀਤਾ, ਜਿਸ ਨੇ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਸੇ ਦੀ ਝਲਕ ਪੇਸ਼ ਕੀਤੀ। ਸਕੂਲ ਦੀ ਪ੍ਰਿੰਸੀਪਲ ਜਸਦੀਪ ਕੌਰ ਕਾਹਲੋਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਅਤੇ ਪੰਜਾਬ ਦੀਆਂ ਅਮੀਰ ਪਰੰਪਰਾਵਾਂ ਨੂੰ ਜਿਉਂਦਾ ਰੱਖਣ ਵਿਚ ਮਦਦ ਕਰਦੇ ਹਨ।
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਦਾ ਸੰਘੋਲ ਤੇ ਖੇੜੀ ਨੌਧ ਸਿੰਘ ਵਿਚ ਹੋਵੇਗਾ ਭਰਵਾਂ ਸਵਾਗਤ- ਡਾ. ਮਨੋਹਰ ਸਿੰਘ ਅਗਲੀ ਖ਼ਬਰ ਹਲਕਾ ਅਮਲੋਹ ਦੇ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਵਿਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।