12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਉੱਘੀ ਸ਼ਾਇਰਾ ਪਰਮਜੀਤ ਕੌਰ ਸਰਹਿੰਦ ਨੂੰ ਬਠਿੰਡਾ ਤੇ ਧਨੌਲਾ ਵਿਖੇ ਸਾਹਿਤਕ ਸੰਸਥਾਵਾਂ ਨੇ ਕੀਤਾ ਸਨਮਾਨਿਤ

ਫ਼ਤਹਿਗੜ੍ਹ ਸਾਹਿਬ, 11 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਨੇ ਅਚਨਚੇਤੀ ਮੀਟਿੰਗ ਕਰਕੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ਬੀਤੇ ਦਿਨ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਸਨਮਾਨਿਤ ਕੀਤੇ ਜਾਣ ਬਦਲੇ ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਮੀਡੀਆ ਇੰਚਾਰਜ ਸਿਮਰਨਜੀਤ ਸਿੰਘ ਵਲੋਂ ਧੰਨਵਾਦ ਦਾ ਮਤਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਦਿਕ ਪਬਲੀਕੇਸ਼ਨ ਜੋਧਪੁਰ ਪਾਖਰ ਵਲੋਂ ਉਲੀਕੇ ਗਏ ਸਮਾਗਮ ਵਿਚ ਸਾਹਿਤ ਸਿਰਜਣਾ ਮੰਚ ਬਠਿੰਡਾ ਦੇ ਪ੍ਰਧਾਨ ਪ੍ਰਸਿੱਧ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਤੇ ਸ਼ਾਇਰ ਮੀਤ ਬਠਿੰਡਾ ਨੇ ਖ਼ੂਬਸੂਰਤ ਸ਼ਾਲ ਤੇ ਪੁਸਤਕਾਂ ਭੇਟ ਕਰਕੇ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ ਕੀਤਾ, ਜਦੋਂਕਿ ਸਾਦਿਕ ਪਬਲੀਕੇਸ਼ਨ ਵਲੋਂ ਮਾਲਕ ਤੇ ਸੰਚਾਲਕ ਕੁਲਦੀਪ ਸਿੰਘ ਦੀਪ ਦੇ ਮਾਤਾ ਬੇਅੰਤ ਕੌਰ ਨੇ ਪਰਮਜੀਤ ਕੌਰ ਸਰਹਿੰਦ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ।

ਅਜੀਤ ਡੈਸਕ 12-08-2026
ਫ਼ਤਹਿਗੜ੍ਹ ਸਾਹਿਬ, 11 ਅਗਸਤ (ਬਲਜਿੰਦਰ ਸਿੰਘ)-ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੇ ਅਹੁਦੇਦਾਰਾਂ ਨੇ ਅਚਨਚੇਤੀ ਮੀਟਿੰਗ ਕਰਕੇ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੂੰ ਬੀਤੇ ਦਿਨ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਸਨਮਾਨਿਤ ਕੀਤੇ ਜਾਣ ਬਦਲੇ ਸਭਾ ਦੇ ਮੀਤ ਪ੍ਰਧਾਨ ਬਲਤੇਜ ਸਿੰਘ ਬਠਿੰਡਾ, ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ, ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ, ਸਕੱਤਰ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਮੀਡੀਆ ਇੰਚਾਰਜ ਸਿਮਰਨਜੀਤ ਸਿੰਘ ਵਲੋਂ ਧੰਨਵਾਦ ਦਾ ਮਤਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਦਿਕ ਪਬਲੀਕੇਸ਼ਨ ਜੋਧਪੁਰ ਪਾਖਰ ਵਲੋਂ ਉਲੀਕੇ ਗਏ ਸਮਾਗਮ ਵਿਚ ਸਾਹਿਤ ਸਿਰਜਣਾ ਮੰਚ ਬਠਿੰਡਾ ਦੇ ਪ੍ਰਧਾਨ ਪ੍ਰਸਿੱਧ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆਂ ਤੇ ਸ਼ਾਇਰ ਮੀਤ ਬਠਿੰਡਾ ਨੇ ਖ਼ੂਬਸੂਰਤ ਸ਼ਾਲ ਤੇ ਪੁਸਤਕਾਂ ਭੇਟ ਕਰਕੇ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ ਕੀਤਾ, ਜਦੋਂਕਿ ਸਾਦਿਕ ਪਬਲੀਕੇਸ਼ਨ ਵਲੋਂ ਮਾਲਕ ਤੇ ਸੰਚਾਲਕ ਕੁਲਦੀਪ ਸਿੰਘ ਦੀਪ ਦੇ ਮਾਤਾ ਬੇਅੰਤ ਕੌਰ ਨੇ ਪਰਮਜੀਤ ਕੌਰ ਸਰਹਿੰਦ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ। ਇਨ੍ਹਾਂ ਤੋਂ ਇਲਾਵਾ ਬਲਜੀਤ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਬਲਜਿੰਦਰ ਕੌਰ ਨੇ ਬੀਬੀ ਸਰਹਿੰਦ ਨੂੰ ਸੂਟ ਤੇ ਸ਼ਾਲ ਭੇਟ ਕੀਤੀ। ਭਾਈ ਪਰਮਜੀਤ ਸਿੰਘ ਸਾਬਕਾ ਹਜ਼ੂਰੀ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਮੁੱਖ ਗ੍ਰੰਥੀ ਗੁਰਦੁਆਰਾ ਹਾਜੀ ਰਤਨ ਸਾਹਿਬ ਬਠਿੰਡਾ ਦੀ ਸੁਪਤਨੀ ਪ੍ਰੀਤ ਕੌਰ ਨੇ ਸਿਰੋਪਾਉ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ। ਜ਼ਿਕਰਯੋਗ ਹੈ ਕਿ ਇਸ ਮੌਕੇ ਮੀਤ ਬਠਿੰਡਾ ਦੀ ਕਾਵਿ-ਪੁਸਤਕ ‘ਕੱਚੀ ਨੀਂਦ ਦਾ ਸੁਪਨਾ’ ਸਮੇਤ ਇਕੱਠੀਆਂ 5 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਜਿਸ ਵਿਚ ਬੀਬੀ ਪਰਮਜੀਤ ਕੌਰ ਸਰਹਿੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਜਨਰਲ ਸਕੱਤਰ ਪਰਮਜੀਤ ਪੱਪੂ, ਲਿਖਾਰੀ ਸਭਾ ਧਨੌਲਾ ਦੇ ਮੁੱਖ ਪ੍ਰਬੰਧੰਕ ਬ੍ਰਿਜ ਲਾਲ ਗੋਇਲ , ਕੁਲਦੀਪ ਸਿੰਘ ਸਾਬਕਾ ਪ੍ਰਿੰਸੀਪਲ, ਕਮਲਦੀਪ ਸਿੰਘ, ਅਮਿਤ ਕੁਮਾਰ ਸਾਹਿੱਤ ਪ੍ਰੇਮੀਆਂ ਨੇ ਵੀ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਗੁਰਬਾਣੀ ਪ੍ਰਸਾਰਨ ਨੂੰ ਲੈ ਕੇ ਜੀ.ਟੀ.ਸੀ. ਨੂੰ ਨੋਟਿਸ ਦੇਣਾ ਮੰਦਭਾਗਾ-ਥਾਬਲ ਅਗਲੀ ਖ਼ਬਰ ਰੋਜ਼ਦੀਪ ਕੌਰ ਨੇ ਚਾਂਦੀ ਤਗਮਾ ਜਿੱਤ ਕੇ ਪੰਜਾਬ ਵਾਸੀਆਂ ਦਾ ਮਾਣ ਵਧਾਇਆ-ਦਵਿੰਦਰ ਗਰੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।