10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦੁਕਾਨ ਤੇ ਘਰ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 24 ਲੱਖ

ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਵਿਅਕਤੀ ਨੂੰ ਮਕਾਨ ਤੇ ਦੁਕਾਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 24 ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਸੁਖਦੇਵ ਸਿੰਗਲਾ ਵਾਸੀ ਸਮਾਣਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਮੁਲਜ਼ਮ ਅਜੈਪਾਲ ਸਿੰਘ ਵਾਸੀ ਪਟਿਆਲਾ ਨੇ ਉਸ ਨੂੰ ਮਕਾਨ ਤੇ ਦੁਕਾਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 24 ਲੱਖ ਤੋਂ ਵਧ ਦੀ ਰਕਮ ਲਈ ਸੀ ਪਰ ਬਾਅਦ ’ਚ ਨਾ ਤਾਂ ਮੁਲਜ਼ਮ ਨੇ ਉਸ ਨੂੰ ਕੋਈ ਦੁਕਾਨ ਦਿਵਾਈ ਅਤੇ ਨਾ ਹੀ ਘਰ ਤੇ ਉਸ ਵਲੋਂ ਦਿੱਤੀ ਰਕਮ ਵਾਪਸ ਵੀ ਨਹੀਂ ਕੀਤੀ।

ਅਜੀਤ ਡੈਸਕ 10-08-2026
ਪਟਿਆਲਾ, 9 ਅਗਸਤ (ਮਨਦੀਪ ਸਿੰਘ ਖਰੌੜ)-ਇਥੋਂ ਦੇ ਰਹਿਣ ਵਾਲੇ ਵਿਅਕਤੀ ਨੂੰ ਮਕਾਨ ਤੇ ਦੁਕਾਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 24 ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਸੁਖਦੇਵ ਸਿੰਗਲਾ ਵਾਸੀ ਸਮਾਣਾ ਨੇ ਪੁਲਿਸ ਕੋਲ ਦਰਜ ਕਰਵਾਈ ਕਿ ਮੁਲਜ਼ਮ ਅਜੈਪਾਲ ਸਿੰਘ ਵਾਸੀ ਪਟਿਆਲਾ ਨੇ ਉਸ ਨੂੰ ਮਕਾਨ ਤੇ ਦੁਕਾਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ 24 ਲੱਖ ਤੋਂ ਵਧ ਦੀ ਰਕਮ ਲਈ ਸੀ ਪਰ ਬਾਅਦ ’ਚ ਨਾ ਤਾਂ ਮੁਲਜ਼ਮ ਨੇ ਉਸ ਨੂੰ ਕੋਈ ਦੁਕਾਨ ਦਿਵਾਈ ਅਤੇ ਨਾ ਹੀ ਘਰ ਤੇ ਉਸ ਵਲੋਂ ਦਿੱਤੀ ਰਕਮ ਵਾਪਸ ਵੀ ਨਹੀਂ ਕੀਤੀ। ਜਿਸ ਆਧਾਰ ’ਤੇ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮਨਜੀਤ ਭਾਰਤੀ ਬਣੇ ਸਹਾਇਕ ਥਾਣੇਦਾਰ ਅਗਲੀ ਖ਼ਬਰ ਗਹਿਣੇ ਚੋਰੀ ਹੋਣ ’ਤੇ ਕੰਮ ਵਾਲੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।