08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜ਼ੋਨਲ ਵਾਲੀਬਾਲ ਟੂਰਨਾਮੈਂਟ ਵਿਚ ਸੈਫਰੋਨਾਈਟਸ ਨੇ ਚਮਕਾਇਆ ਨਾਂਅ

ਬਸੀ ਪਠਾਣਾਂ, 7 ਅਗਸਤ (ਐਚ. ਐਸ.

ਅਜੀਤ ਡੈਸਕ 08-08-2026
ਬਸੀ ਪਠਾਣਾਂ, 7 ਅਗਸਤ (ਐਚ. ਐਸ. ਗੌਤਮ)-ਸੈਫਰਨ ਸਿਟੀ ਸਕੂਲ ਨੇ ਇਕ ਹੋਰ ਪ੍ਰਾਪਤੀ ਆਪਣੇ ਨਾਂਅ ਕੀਤੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਆਯੋਜਿਤ ‘ਜ਼ੋਨਲ ਵਾਲੀਬਾਲ ਟੂਰਨਾਮੈਂਟ’ ਵਿਚ ਉਨ੍ਹਾਂ ਦੀਆਂ ਵਾਲੀਬਾਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਅੰਡਰ-17 ਵਾਲੀਬਾਲ ਟੀਮ ਨੇ ਪੂਰੇ ਮੁਕਾਬਲੇ ਦੌਰਾਨ ਵਧੀਆ ਤਾਲਮੇਲ, ਹਿੰਮਤ ਤੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ। ਇਸ ੇ ਤਰ੍ਹਾਂ ਅੰਡਰ-14 ਵਾਲੀਬਾਲ ਟੀਮ ਨੇ ਵੀ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਪ੍ਰਿੰਸੀਪਲ ਜਸਦੀਪ ਕੌਰ ਕਾਹਲੋਂ ਨੇ ਟੀਮਾਂ ਅਤੇ ਕੋਚਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਸਰਕਾਰ ਦੇ ਮਾਈਨਿੰਗ ਸੰਬੰਧੀ ਦਾਅਵੇ ਨਿਕਲੇ ਖੋਖਲੇ-ਜਥੇਦਾਰ ਰਿਆ, ਮਕਾਰੋਂਪੁਰ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਦੇ ਪ੍ਰੋਜੈਕਟ ਦੀ ਮੁੜ ਸ਼ੁਰੂਆਤ ਕਰਵਾਉਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।