18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵਿਸ਼ਵ ਯੂਨੀਵਰਸਿਟੀ ਵਲੋਂ ਇਕ ਦਿਨਾ ਸਕਿੱਲ ਇਨਹਾਂਸਮੈਂਟ ਵਰਕਸ਼ਾਪ

ਅਜੀਤ ਡੈਸਕ 21-05-2026
ਫ਼ਤਹਿਗੜ੍ਹ ਸਾਹਿਬ, 20 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਵਿਭਾਗ ਵਲੋਂ ਸੈਂਟਰ ਫ਼ਾਰ ਸਾਇੰਟਿਫਿਕ ਐਂਡ ਰਿਸਰਚ ਇਨੋਵੇਸ਼ਨ (ਇੰਸਟੀਚਿਊਸ਼ਨ ਇਨੋਵੇਸ਼ਨ ਸੈੱਲ) ਦੀ ਅਗਵਾਈ ਹੇਠ 'ਮੌਲੀਕਿਊਲਰ ਬਾਇਓਲੋਜੀ, ਮਾਈਕ੍ਰੋਬਾਇਓਲੋਜੀਕਲ ਅਤੇ ਕੰਪਿਊਟੇਸ਼ਨਲ ਤਕਨੀਕਾਂ' ਵਿਸ਼ੇ 'ਤੇ ਇਕ ਦਿਨਾ ਇੰਟੈਂਸਿਵ ਸਕਿੱਲ ਇਨਹਾਂਸਮੈਂਟ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ | ਇਸ ਵਰਕਸ਼ਾਪ ਦਾ ਉਦੇਸ਼ ਭਾਗੀਦਾਰਾਂ ਨੂੰ ਜੀਵ ਵਿਗਿਆਨਕ ਖੋਜ ਵਿਚ ਵਰਤੀ ਜਾਂਦੀਆਂ ਆਧੁਨਿਕ ਤਕਨੀਕਾਂ ਬਾਰੇ ਵਿਹਾਰਕ ਅਨੁਭਵ ਅਤੇ ਸਿਧਾਂਤਕ ਸਮਝ ਮੁਹੱਈਆ ਕਰਵਾਉਣਾ ਸੀ |
ਇਸ ਵਿਚ ਦੋਆਬਾ ਗਰੁੱਪ ਆਫ਼ ਕਾਲਜਿਜ਼, ਮਾਤਾ ਗੁਜਰੀ ਕਾਲਜ, ਸਰਕਾਰੀ ਪੀ.ਜੀ. ਕਾਲਜ ਅਤੇ ਡੀ.ਏ.ਵੀ. ਕਾਲਜ ਤੋਂ ਲਗਪਗ 56 ਵਿਦਿਆਰਥੀਆਂ ਅਤੇ 10 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ | ਇਸ ਮੌਕੇ ਡਾ. ਰੁਪਿੰਦਰ ਕੌਰ ਨੇ ਡੀ.ਐਨ.ਏ ਐਕਸਟ੍ਰੈਕਸ਼ਨ ਅਤੇ ਪੀ.ਸੀ.ਆਰ. ਐਂਪਲੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਪੁਨੀਤ ਕੌਰ ਨੇ ਅਗਾਰੋਜ਼ ਜੈਲ ਇਲੈਕਟ੍ਰੋਫੋਰੇਸਿਸ ਦੀ ਕਾਰਗੁਜ਼ਾਰੀ ਸਮਝਾਈ | ਡਾ. ਸਿਮਰਨਜੋਤ ਕੌਰ ਤੇ ਕੁਦਰਤਦੀਪ ਕੌਰ ਨੇ ਮਾਈਕ੍ਰੋਬਾਇਓਲੋਜੀਕਲ ਤਕਨੀਕਾਂ ਦੇ ਸਿਧਾਂਤਕ ਅਤੇ ਵਿਹਾਰਕ ਪੱਖਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਡਾ. ਫਲਕ ਠੁਕਰਾਲ ਨੇ ਭਾਗੀਦਾਰਾਂ ਨੂੰ ਬਾਇਓਇੰਫਾਰਮੈਟਿਕਸ ਅਤੇ ਕੰਪਿਊਟੇਸ਼ਨਲ ਤਕਨੀਕਾਂ ਨਾਲ ਰੂਬਰੂ ਕਰਵਾਇਆ | ਕਨਵੀਨਰ ਡਾ. ਰੁਪਿੰਦਰ ਕੌਰ ਮੁਖੀ ਬਾਇਓਟੈਕਨੋਲੋਜੀ ਵਿਭਾਗ ਅਤੇ ਕੋਆਰਡੀਨੇਟਰ ਡਾ. ਸਿਮਰਨਜੋਤ ਕੌਰ ਦੀ ਅਗਵਾਈ ਹੇਠ ਇਹ ਵਰਕਸ਼ਾਪ ਇੱਕ ਅਹਿਮ ਅਕਾਦਮਿਕ ਉਪਰਾਲਾ ਸਾਬਤ ਹੋਈ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਵਰਕਸ਼ਾਪ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦਾ ਮੌਕਾ ਵੀ ਦਿੰਦੇ ਹਨ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਵਿਭਾਗ ਨੂੰ ਅਜਿਹੀਆਂ ਹੁਨਰ-ਆਧਾਰਿਤ ਗਤੀਵਿਧੀਆਂ ਲਈ ਵਧਾਈ ਦਿੱਤੀ, ਜੋ ਵਿਦਿਆਰਥੀਆਂ ਦੀ ਯੋਗਤਾ ਨੂੰ ਨਿਖਾਰਨ, ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਕਰਨ, ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿਚ ਮਦਦਗਾਰ ਹਨ | ਡਾ. ਤੇਜਬੀਰ ਸਿੰਘ ਚੇਅਰਮੈਨ ਸੀ.ਐਸ.ਆਰ.ਆਈ ਤੇ ਰਜਿਸਟਰਾਰ ਨੇ ਵੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਪਿੰਡ ਦੁਤਾਲ ਦੇ ਇਕ ਘਰ 'ਚੋਂ ਸੋਨਾ ਤੇ ਨਕਦੀ ਚੋਰੀ ਅਗਲੀ ਖ਼ਬਰ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਟੀਕਾਕਰਨ ਅਤਿ ਜ਼ਰੂਰੀ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।