ਅਮਲੋਹ, 16 ਮਈ (ਹਰਪ੍ਰੀਤ ਸਿੰਘ ਗਿੱਲ)-ਅਮਲੋਹ ਸ਼ਹਿਰ ਦੇ ਐਨ ਵਿਚਕਾਰ ਦੀ ਲੰਘਦੀ ਸਟੇਟ ਹਾਈਵੇ 'ਤੇ ਕਈ ਥਾਵਾਂ 'ਤੇ ਸੜਕ ਪਾਰ ਕਰਨ ਲਈ ਵਿਛਾਈਆਂ ਗਈਆਂ ਤਾਰਾਂ ਕਾਰਨ ਵੱਡੇ ਕੱਟ ਅਤੇ ਡੰੂਘੇ ਖੱਡੇ ਪਏ ਹੋਏ ਸਨ, ਜਿਸ ਕਾਰਨ ਇਸ ਮੁੱਖ ਹਾਈਵੇ 'ਤੇ ਲੰਘਣ ਵਾਲੀ ਆਵਾਜਾਈ ਲਈ ਬਹੁਤ ਵੱਡੀ ਮੁਸ਼ਕਿਲ ਬਣੀ ਹੋਈ ਸੀ | ਵਰਨਣਯੋਗ ਹੈ ਕਿ ਇਨ੍ਹਾਂ ਖ਼ਤਰਨਾਕ ਖੱਡਿਆਂ ਨੂੰ ਭਰਨ ਲਈ ਲੋਕਾਂ ਵਲੋਂ ਵੱਖ-ਵੱਖ ਪ੍ਰਚਾਰ ਸਾਧਨਾਂ ਅਤੇ ਮੀਡੀਆ ਰਾਹੀਂ ਅਨੇਕਾਂ ਵਾਰ ਸਰਕਾਰ ਅਤੇ ਪ੍ਰਸ਼ਾਸਨ ਕੋਲ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਈ ਗਈ, ਪਰ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਆਸਪਾਸ ਦੇ ਕਈ ਦੁਕਾਨਦਾਰਾਂ ਵਲੋਂ ਕਈ ਵਾਰ ਮਿੱਟੀ ਪਾ ਕੇ ਇਨ੍ਹਾਂ ਕੱਟਾਂ ਨੂੰ ਭਰਨ ਦਾ ਉਪਰਾਲਾ ਕੀਤਾ ਪਰ ਲਗਾਤਾਰ ਚੱਲਣ ਵਾਲੇ ਵਾਹਨਾਂ ਕਾਰਨ ਖੱਡੇ ਮੁੜ ਡੂੰਘੇ ਹੋ ਜਾਂਦੇ ਰਹੇ | ਜਦੋਂ ਪ੍ਰਸ਼ਾਸਨਿਕ ਨਾਕਾਮੀ ਕਾਰਨ ਇਹ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਗਈ ਤਾਂ ਅੱਜ, ਸਮਾਜ ਸੇਵਕ ਜਸਵੰਤ ਸਿੰਘ ਤੇ ਉਸ ਦੇ ਸਾਥੀਆਂ ਜਿਨ੍ਹਾਂ ਵਿਚ ਗੁਰਪ੍ਰੀਤ ਸਿੰਘ ਬੱਬੀ, ਯਾਦਵਿੰਦਰ ਸਿੰਘ ਭੜੀ, ਕਰਮ ਸਿੰਘ ਭਾਂਬਰੀ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਬਿ੍ਜ ਭੂਸ਼ਣ ਗਰਗ, ਅਤੇ ਚਰਨਜੀਤ ਸਿੰਘ ਅਬਰੋਲ ਸ਼ਾਮਿਲ ਸਨ, ਨੇ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦਿਆਂ ਅੱਜ ਸਵੇਰ ਤੋਂ ਹੀ ਕਾਰੀਗਰਾਂ ਦੀ ਮਦਦ ਨਾਲ ਇਨ੍ਹਾਂ ਖੱਡਿਆਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ, ਜੋ ਕਹਿਰਾਂ ਦੀ ਗਰਮੀ 'ਚ ਬਾਅਦ ਦੁਪਹਿਰ ਤੱਕ ਚੱਲਦੀ ਰਹੀ | ਜਿਸ ਨਾਲ ਇਸ ਵੱਡੀ ਸਮੱਸਿਆ ਦਾ ਪੱਕਾ ਹੱਲ ਹੋ ਗਿਆ | ਕੀਤੇ ਗਏ ਇਸ ਕਾਰਜ ਦੀ ਜਿੱਥੇ ਰੋਜ਼ਾਨਾਂ ਇਸ ਸੜਕ ਤੋਂ ਗੁਜ਼ਰਨ ਵਾਲੇ ਭਾਰੀ ਵਾਹਨਾਂ ਦੇ ਚਾਲਕਾਂ ਨੇ ਪ੍ਰਸ਼ੰਸਾ ਕੀਤੀ, ਉੱਥੇ ਹੀ ਸ਼ਹਿਰ ਨਿਵਾਸੀਆਂ ਨੇ ਵੀ ਇਸ ਨੇਕ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਜਿੱਥੇ ਕੁਝ ਲੋਕ ਸਿਰਫ਼ ਆਵਾਜਾਈ ਵਿਚ ਵਿਘਨ ਪਾਉਣ ਦਾ ਕੰਮ ਕਰਦੇ ਹਨ, ਉੱਥੇ ਹੀ ਕੁਝ ਚੇਤੰਨ ਅਤੇ ਦਰਦਮੰਦ ਸਮਾਜ ਸੇਵਕ ਅਜੇ ਵੀ ਮੌਜੂਦ ਹਨ, ਜੋ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੇ ਪੱਲਿਓਾ ਸਮਾਂ ਅਤੇ ਸਰਮਾਇਆ ਖ਼ਰਚਣ ਤੋਂ ਪਿੱਛੇ ਨਹੀਂ ਹਟਦੇ | ਜਿਸ ਸਦਕਾ ਨਾ ਸਿਰਫ਼ ਸ਼ਹਿਰ ਵਿਚ ਲੱਗਣ ਵਾਲੇ ਲੰਮੇ-ਲੰਮੇ ਜਾਮਾਂ ਤੋਂ ਜਨਤਾ ਨੂੰ ਨਿਜਾਤ ਮਿਲਦੀ ਹੈ ਬਲਕਿ ਕਈ ਕੀਮਤੀ ਜਾਨਾਂ ਨੂੰ ਸੜਕ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਾਇਆ ਜਾਂਦਾ ਹੈ | ਸਮਾਜ ਸੇਵਕ ਡਾ. ਰਘਵੀਰ ਸ਼ੁਕਲਾ ਨੇ ਕਿਹਾ ਕਿ ਕਾਰਸੇਵਾ ਲਈ ਸਰਕਾਰੀ ਗਰਾਂਟਾਂ ਦੀ ਨਹੀਂ, ਸਗੋਂ ਸਾਫ਼ ਨੀਅਤ ਅਤੇ ਤਕੜੇ ਜਿਗਰੇ ਦੀ ਲੋੜ ਹੁੰਦੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਅੱਜ ਕੀਤੇ ਇਸ ਲੋਕ ਭਲਾਈ ਦੇ