22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਦਾਲਤੀ ਸੁਣਵਾਈ ਦੌਰਾਨ ਪੰਚਾਇਤ ਵਲੋਂ ਰੂੜ੍ਹੀਆਂ ਦੀ ਮਿੱਟੀ ਪੁੱਟ ਕੇ ਵੇਚਣ ਦੇ ਦੋਸ਼ ਲਗਾਏ

ਅਜੀਤ ਡੈਸਕ 07-05-2026
ਖਮਾਣੋਂ, 6 ਅਪ੍ਰੈਲ (ਮਨਮੋਹਣ ਸਿੰਘ ਕਲੇਰ)-ਪਿੰਡ ਬਦੇਸ਼ ਖ਼ੁਰਦ ਦੇ ਕੁਝ ਵਿਅਕਤੀਆਂ ਨੇ ਮੌਜੂਦਾ ਗਰਾਮ ਪੰਚਾਇਤ 'ਤੇ ਪਿੰਡ ਵਿਖੇ ਸਥਿਤ ਰੂੜੀਆਂ ਵਾਲੀ ਜਗ੍ਹਾ ਜਿਸ ਦਾ ਮਾਮਲਾ ਸਥਾਨਕ ਅਦਾਲਤ 'ਚ ਸੁਣਵਾਈ ਅਧੀਨ ਹੈ | ਉਸ ਜਗ੍ਹਾ ਤੋਂ ਮਿੱਟੀ ਪੁੱਟ ਕੇ ਵੇਚਣ ਅਤੇ ਉੱਥੇ ਖੜ੍ਹੇ ਹਰੇ ਭਰੇ ਦਰਖ਼ਤ ਪੁੱਟਣ ਦੇ ਦੋਸ਼ ਲਗਾਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ, ਕੁਲਦੀਪ ਸਿੰਘ, ਕੰਵਲਜੀਤ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਜਗ੍ਹਾ ਇਸ ਪੰਚਾਇਤ ਤੋਂ ਪਹਿਲਾਂ ਵੀ ਪੰਚਾਇਤ ਵਲੋਂ ਉਨ੍ਹਾਂ ਨੂੰ ਇਹ ਜਗ੍ਹਾ ਰੂੜ੍ਹੀਆਂ ਲਈ ਦਿੱਤੀ ਗਈ ਸੀ | ਜਿਸ ਦਾ ਹੁਣ ਮਾਮਲਾ ਸੁਣਵਾਈ ਅਧੀਨ ਇੱਥੋਂ ਦੀ ਅਦਾਲਤ 'ਚ ਚੱਲ ਰਿਹਾ ਹੈ ਜਦੋਂ ਕਿ ਮੌਜੂਦਾ ਪੰਚਾਇਤ ਨੇ ਇੱਥੇ ਟੋਭਾ ਬਣਾਉਣ ਲਈ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਮਿੱਟੀ ਪੁੱਟਣੀ ਅਤੇ ਮੌਜੂਦ ਦਰਖ਼ਤ ਪੁੱਟ ਕੇ ਵੇਚ ਦਿੱਤੇ ਹਨ | ਉਨ੍ਹਾਂ ਕਿਹਾ ਇਸ ਮਾਮਲੇ 'ਚ ਸਾਡੀ ਅਫ਼ਸਰਸ਼ਾਹੀ ਵੀ ਸੁਣਵਾਈ ਨਹੀਂ ਕਰ ਰਹੀ ਹੈ, ਜਦੋਂ ਅਸੀਂ ਇਸ ਸਬੰਧੀ ਬਲਾਕ ਵਿਕਾਸ ਅਫ਼ਸਰ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਨਾਲ ਗੱਲ ਕਰੋ | ਮਾਮਲੇ ਸਬੰਧੀ ਬਲਾਕ ਪੰਚਾਇਤ ਅਫ਼ਸਰ ਨੇ ਕਿਹਾ ਕਿ ਉਕਤ ਲੋਕ ਉਨ੍ਹਾਂ ਨੂੰ ਮਿਲੇ ਜ਼ਰੂਰ ਹਨ ਪੰ੍ਰਤੂ ਕੋਈ ਸ਼ਿਕਾਇਤ ਨਹੀਂ ਦੇ ਕੇ ਗਏ |
ਪਿਛਲੀ ਖ਼ਬਰ 6 ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ) ਵਲੋਂ ਬਲਾਕ ਜਖਵਾਲੀ ਦੇ ਸਕੂਲਾਂ ਦਾ ਹੰਗਾਮੀ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।