21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਵਾਂ ਕਾਨੂੰਨ ਬਣਨ ਨਾਲ ਬੇਹੁਰਮਤੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਏਗੀ -ਨਰਿੰਦਰ ਘੁੰਮਣ

ਅਜੀਤ ਡੈਸਕ 21-04-2026
ਖਮਾਣੋਂ, 20 ਅਪੈ੍ਰਲ (ਮਨਮੋਹਣ ਸਿੰਘ ਕਲੇਰ)-ਧਾਰਮਿਕ ਅਵਗਿਆ ਦੀ ਰੋਕਥਾਮ ਲਈ ਬਣਾਇਆ ਗਿਆ ਨਵਾਂ ਕਾਨੂੰਨ ਪੰਜਾਬ ਸਰਕਾਰ ਦਾ ਵਧੀਆ ਕਦਮ ਹੈ | ਇਸ ਨਾਲ ਬੇਹੁਰਮਤੀ ਦੀਆਂ ਗਾਹੇ ਵਗਾਹੇ ਵਾਪਰਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ | ਸਰਕਾਰ ਨੇ ਤਾਂ ਆਪਣਾ ਫ਼ਰਜ਼ ਅਦਾ ਕੀਤਾ ਹੈ, ਪਰ ਅਜਿਹੀਆਂ ਘਟਨਾਵਾਂ ਮੁੜ ਨਹੀਂ ਵਾਪਰਨ, ਇਸ ਲਈ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਕਾਨੂੰਨ ਤਾਂ ਘਟਨਾ ਵਾਪਰਨ ਤੋਂ ਬਾਅਦ ਹਰਕਤ ਵਿਚ ਆਉਂਦਾ ਹੈ | ਸਰਕਾਰ ਵਲੋਂ ਨਵੇਂ ਬਣਾਏ ਬੇਅਦਬੀ ਕਾਨੂੰਨ 'ਤੇ ਟਿੱਪਣੀ ਕਰਦਿਆਂ ਸੀਨੀਅਰ ਸਿਟੀਜ਼ਨ ਨਰਿੰਦਰ ਸਿੰਘ ਘੁੰਮਣ ਨੇ ਕਿਹਾ ਬੀਤੇ ਵਿਚ ਜੋ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਸਨ, ਉਹ ਬੇਹੱਦ ਮੰਦਭਾਗੀਆਂ ਤੇ ਹਿਰਦੇ ਵਲੰੂਧਰਨ ਵਾਲੀਆਂ ਸਨ | ਇਨ੍ਹਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਨੂੰਨ ਦੀ ਜ਼ਰੂਰਤ ਸੀ | ਭਾਵੇਂ ਸ਼੍ਰੋਮਣੀ ਕਮੇਟੀ ਦੇ ਕੁਝ ਖ਼ਦਸ਼ੇ ਹਾਲੇ ਬਰਕਰਾਰ ਹਨ, ਫਿਰ ਵੀ ਇਹ ਸ਼ਲਾਘਾਯੋਗ ਉਪਰਾਲਾ ਹੈ ਅਤੇ ਆਸ ਹੈ ਕਿ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਖ਼ਦਸ਼ਿਆਂ ਬਾਰੇ ਵੀ ਯੋਗ ਨਿਰਣਾ ਲਵੇਗੀ |
ਪਿਛਲੀ ਖ਼ਬਰ ਪਿੰਡ ਦਿਉਗੜ੍ਹ ਦੇ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਪਿੰਡ ਖਾਨੇਵਾਲ ਦੇ ਸਕੇ ਭਰਾਵਾਂ ਸਮੇਤ 5 ਦੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਬੇਅਦਬੀ ਬਾਰੇ ਸੋਧ ਬਿੱਲ ਪਾਸ ਕਰਨਾ ਮਾਨ ਸਰਕਾਰ ਦਾ ਇਤਿਹਾਸਕ ਕਦਮ-ਗਿੱਲ, ਢੋਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।