22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਾਨ ਸਾਹਿਬ ਤੁਹਾਡਾ ਵਾਅਦਾ ਅਧੂਰਾ ਹੈ, ਇਕ ਹਜ਼ਾਰ ਨਹੀਂ 48 ਹਜ਼ਾਰ ਦਿਓ-ਰਾਣਾ

ਅਜੀਤ ਡੈਸਕ 09-03-2026
ਖਮਾਣੋਂ, 8 ਮਾਰਚ (ਮਨਮੋਹਣ ਸਿੰਘ ਕਲੇਰ)-ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਨੇ ਪੰਜਾਬ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ | ਉਨ੍ਹਾਂ ਕਿਹਾ ਮਾਨ ਸਾਹਿਬ ਜੋ ਤੁਸੀਂ ਸਰਕਾਰ ਬਣਦੇ ਸਾਰ ਮਹਿਲਾਵਾਂ ਨੂੰ ਹਰ ਮਹੀਨੇ ਇਕ ਹਜ਼ਾਰ ਦੇਣ ਦਾ ਵਾਅਦਾ ਕੀਤਾ ਸੀ, ਪਹਿਲਾਂ ਉਹ ਪਿਛਲੇ ਚਾਰ ਸਾਲ ਦੇ ਬਣਦੇ 48 ਹਜ਼ਾਰ ਰੁਪਏ ਦਿਓ | ਹੁਣ ਐਪ੍ਰਲ ਤੋਂ ਇਕ ਹਜ਼ਾਰ ਦੇ ਕੇ ਗੋਂਗਲੁਆਂ ਤੋਂ ਮਿੱਟੀ ਝਾੜਨ ਦਾ ਕੰਮ ਨਾ ਕਰੋ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਅੱਜ ਮਹਿਲਾ ਦਿਵਸ 'ਤੇ ਇਕ ਹਜ਼ਾਰ ਰੁਪਏ ਸ਼ਰਤਾਂ ਅਧੀਨ ਦੇਣ ਦੀ ਗੱਲ ਕਰਕੇ ਮਹਿਲਾਵਾਂ ਨਾਲ ਕੋਝਾ ਮਜ਼ਾਕ ਕੀਤਾ ਹੈ |
ਪਿਛਲੀ ਖ਼ਬਰ ਸਰਕਾਰ ਵਲੋਂ 1000 ਰੁਪਏ ਤੋਹਫ਼ੇ ਦੇਣ ਨਾਲ ਮਹਿਲਾਵਾਂ 'ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕੋਈ ਰਾਹਤ ਨਾ ਦੇਣਾ ਕੋਜਾ ਮਜਾਕ -ਇੰਪਲਾਈਜ ਫ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।