ਮੰਡੀ ਗੋਬਿੰਦਗੜ੍ਹ, 18 ਫਰਵਰੀ (ਇਕਬਾਲਦੀਪ ਸੰਧੂ)-ਉੱਘੇ ਪੰਜਾਬੀ ਲੋਕ ਗਾਇਕ ਨਾਜਰ ਸਾਬ੍ਹ ਦੇ ਨਵੇਂ ਭਜਨ 'ਮੇਰੇ ਖਾਟੂ ਵਾਲੇ ਸ਼ਿਆਮ' ਦੀ ਸ਼ੂਟਿੰਗ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਸੁਭਾਸ਼ ਨਗਰ ਵਿਚ ਸਥਿਤ ਪ੍ਰਸਿੱਧ ਸ਼ਿਵ ਮੰਦਿਰ, ਮੇਨ ਬਾਜ਼ਾਰ ਅਤੇ ਹੋਰ ਇਲਾਕਿਆਂ ਵਿਖੇ ਹੋਈ | ਇਸ ਮੌਕੇ ਉਦਯੋਗਪਤੀ ਕੁਲਦੀਪ ਮਿੱਤਲ ਦੁਆਰਾ ਨਾਰੀਅਲ ਭੰਨ ਕੇ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ | ਇਸ ਭਜਨ ਵਿਚ ਨਾਜਰ ਸਾਬ੍ਹ ਤੋਂ ਇਲਾਵਾ ਸੰਜੀਵ ਅਰੋੜਾ, ਰੇਖਾ ਅਰੋੜਾ, ਯੁਵਰਾਜ ਅਰੋੜਾ ਅਤੇ ਸਾਹਿਬਜੋਤ ਦੁਆਰਾ ਅਦਾਕਾਰੀ ਕੀਤੀ ਗਈ | ਇਸ ਮੌਕੇ ਡਾ. ਅਮਿਤ ਸਿੰਦਲ ਤੇ ਡਾ. ਮੋਨਿਕਾ ਸੰਦਲ ਵਲੋਂ ਵੀ ਵਿਸ਼ੇਸ਼ ਭੂਮਿਕਾ ਨਿਭਾਈ ਗਈ | ਇਸ ਮੌਕੇ ਡਾਇਰੈਕਟਰ ਸੋਮਨਾਥ ਹੀਰ ਨੇ ਦੱਸਿਆ ਕਿ ਇਹ ਭਜਨ ਸ੍ਰੀ ਖਾਟੂ ਸ਼ਾਮ ਜੀ 'ਤੇ ਕੇਂਦਿ੍ਤ ਹੈ, ਜਿਸ ਵਿਚ ਖਾਟੂ ਸ਼ਾਮ ਜੀ ਦੀ ਸ਼ਕਤੀ ਨੂੰ ਵਿਸ਼ੇਸ਼ ਤੌਰ 'ਤੇ ਦਰਸਾਇਆ ਗਿਆ ਹੈ | ਇਸ ਭਜਨ ਨੂੰ ਇਸ ਮਹੀਨੇ ਦੇ ਅੰਤ ਤੱਕ ਵਰਲਡਵਾਈਡ ਰਿਲੀਜ਼ ਕਰ ਦਿੱਤਾ ਜਾਵੇਗਾ | ਇਸ ਮੌਕੇ ਮੰਦਿਰ ਦੇ ਪ੍ਰਧਾਨ ਸ਼ੰਕਰ ਲਾਲ, ਰੋਹਿਤ ਕੌਸ਼ਲ, ਅਚਾਰਿਆ ਹਿਮਾਂਸ਼ੂ ਭੱਟ, ਅਚਾਰਿਆ ਸੁਸ਼ੀਲ ਜੋਸ਼ੀ, ਕੁਲਦੀਪ ਮਿੱਤਲ, ਜਗਦੀਸ਼ ਸ਼ਾਹੀ, ਸੋਨੂੰ ਥਾਪਰ, ਬੰਟੀ, ਵਿਵੇਕ ਅਤੇ ਹੋਰ ਪਤਵੰਤੇ ਮੌਜੂਦ ਸਨ |