ਨਾਭਾ, 29 ਜਨਵਰੀ (ਕਰਮਜੀਤ ਸਿੰਘ)-ਨਗਰ ਕੌਂਸਲ ਨਾਭਾ ਦੇ ਕਾਰਜਕਾਰੀ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਐੱਸ.ਡੀ.ਐੱਮ. ਇਸਮਤ ਵਿਜੇ ਸਿੰਘ ਦੀ ਦੇਖ-ਰੇਖ ਹੋਈ | ਜਿਸ 'ਚ ਰੈਨੂ ਸ਼ਰਮਾ ਪਤਨੀ ਪਿ੍ੰਸ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਚੁਣ ਲਿਆ ਗਿਆ ਅਤੇ ਮੀਤ ਪ੍ਰਧਾਨ ਜਸਦੀਪ ਸਿੰਘ ਖੰਨਾ ਚੁਣੇ ਗਏ | ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਸਮੇਤ ਸਮੂਹ ਕੌਂਸਲਰਾਂ ਤੇ ਸ਼ਹਿਰ ਵਾਸੀਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੰਦਿਆਂ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਸੀਨੀਅਰ ਮੀਤ ਪ੍ਰਧਾਨ ਰੇਨੂ ਸ਼ਰਮਾ ਅਤੇ ਮੀਤ ਪ੍ਰਧਾਨ ਜਸਦੀਪ ਖੰਨਾ ਨੇ ਵਿਧਾਇਕ ਦੇਵ ਮਾਨ ਸਮੇਤ ਸਮੂਹ ਕੌਂਸਲਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਚੱਲ ਰਹੇ ਅਤੇ ਰਹਿੰਦੇ ਵਿਕਾਸ ਕਾਰਜ ਤਨਦੇਹੀ ਤੇ ਇਮਾਨਦਾਰੀ ਨਾਲ ਜਲਦੀ ਮੁਕੰਮਲ ਕਰਨਗੇ ਤੇ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਵਿਧਾਇਕ ਦੇਵ ਮਾਨ ਦੀ ਅਗਵਾਈ 'ਤੇ ਯਤਨਾਂ ਸਦਕਾ ਪਹਿਲ ਦੇ ਅਧਾਰ 'ਤੇ ਸਾਰਿਆਂ ਨੂੰ ਨਾਲ ਲੈ ਕੇ ਹੱਲ ਕਰਨਗੇ | ਇਸ ਮੌਕੇ ਈ.ਓ. ਗੁਰਚਰਨ ਸਿੰਘ, ਸਾਬਕਾ ਚੇਅਰਮੈਨ ਅਮਰਦੀਪ ਖੰਨਾ, ਜਸਪਾਲ ਸਿੰਘ, ਰੇਣੁ ਸੇਠ, ਸੁਖਪਾਲ ਸਿੰਘ ਏ.ਐੱਸ. ਕੰਬਾਈਨ, ਡੈਵੀ ਵਿਕਾਸ, ਹਿਤੇਨ, ਕਸ਼ਮੀਰ ਲਾਲਕਾ, ਮਮਤਾ ਮਿੱਤਲ, ਹਰੀ ਸੇਠ, ਅੰਜਨਾ ਬਾਤਿਸ਼, ਨਰਿੰਦਰਜੀਤ ਸਿੰਘ ਭਾਟੀਆ, ਸੁਜਾਤਾ ਚਾਵਲਾ, ਜਤਿਨ ਤੁਲੀ, ਗੋਤਮ ਬਾਤਿਸ਼, ਊਸ਼ਾ ਮੱਘੋ, ਸੋਨੀਆ ਪਾਹੁਜਾ, ਕਰਮਜੀਤ ਕੌਰ, ਅਮਰਜੀਤ ਕੌਰ ਸਾਹਨੀ, ਤੇਜਿੰਦਰ ਖਹਿਰਾ, ਭੁਪਿੰਦਰ ਸਿੰਘ ਕੱਲਰਮਾਜਰੀ, ਅਸ਼ੋਕ ਬਿੱਟੂ, ਹਿਤੇਸ਼ ਖੱਟਰ, ਗੁਰਸੇਵਕ ਸਿੰਘ ਗੋਲੂ ਤੇ ਸਮੂਹ ਕੌਂਸਲਰ ਹਾਜ਼ਰ ਸਨ |