ਰਾਜਪੁਰਾ, 29 ਜਨਵਰੀ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 13 ਕਿੱਲੋ ਗਾਂਜੇ ਸਮੇਤ ਔਰਤ ਤੇ ਇਕ ਵਿਅਕਤੀ ਦੋ ਜਣਿਆਂ ਨੂੰ ਗਿ੍ਫ਼ਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸ਼ਹਿਰੀ ਅਧੀਨ ਪੈਂਦੀ ਬੱਸ ਅੱਡਾ ਚੌਂਕੀ ਦੇ ਇੰਚਾਰਜ ਥਾਣੇਦਾਰ ਬਲਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕੌਮੀ ਸ਼ਾਹ ਮਾਰਗ 'ਤੇ ਮਿੱਡ-ਵੇ-ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ | ਇਸ ਦੌਰਾਨ ਕਿਸੇ ਵਾਹਨ ਤੋਂ ਉਤਰ ਕੇ ਜਾ ਰਹੇ ਇਕ ਵਿਅਕਤੀ ਅਤੇ ਔਰਤ ਨੂੰ ਜਦੋਂ ਸ਼ੱਕ ਦੇ ਅਧਾਰ 'ਤੇ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਕਤ ਦੇ ਕਬਜ਼ੇ ਵਿਚੋਂ 13 ਕਿੱਲੋ ਗਾਂਜਾ ਬਰਾਮਦ ਹੋਇਆ | ਪੁਲਿਸ ਪਾਰਟੀ ਨੇ ਉਕਤ ਵਿਅਕਤੀ ਅਤੇ ਔਰਤ ਨੂੰ ਗਿ੍ਫ਼ਤਾਰ ਕਰ ਜਦੋਂ ਮੁੱਢਲੀ ਪੁੱਛਗਿੱਛ ਕੀਤੀ ਤਾਂ ਉਕਤ ਨੇ ਆਪਣੀ ਪਹਿਚਾਣ ਸ਼ੰਭੂ ਚੌਪਾਲ ਵਾਸੀ ਪਿੰਡ ਰਾਮਪੁਰ ਰਾਓਤ ਜ਼ਿਲ੍ਹਾ ਦਰਭੰਗਾ ਬਿਹਾਰ ਅਤੇ ਰੁਕਮਣੀ ਦੇਵੀ ਵਾਸੀ ਸੁੰਦਰ ਨਗਰ ਪਿੱਛੇ ਧਾਗਾ ਮਿੱਲ ਹੁਸ਼ਿਆਰਪੁਰ ਦੱਸੀ | ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਵਿਅਕਤੀ ਅਤੇ ਔਰਤ ਖ਼ਿਲਾਫ਼ ਐਨ.ਡੀ.ਪੀ.ਐੱਸ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |