01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਅਮਲੋਹ ਦੀ ਹੋਈ ਸਾਲਾਨਾ ਮੀਟਿੰਗ

ਅਜੀਤ ਡੈਸਕ 30-01-2026
ਅਮਲੋਹ, 29 ਜਨਵਰੀ (ਕੇਵਲ ਸਿੰਘ)-ਸ੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਅਮਲੋਹ ਵਲੋਂ ਸਾਲਾਨਾ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸ੍ਰੀ ਸ਼ੀਤਲਾ ਮਾਤਾ ਮੰਦਰ ਵਿਚ ਲੱਗਣ ਵਾਲੇ ਮੇਲਿਆਂ ਵਿਚ ਸੇਵਾ ਤੇ ਡਿਊਟੀਆਂ ਲਗਾਉਣ ਬਾਰੇ ਵਿਚਾਰ ਕੀਤੀ ਗਈ ਅਤੇ 22ਵੇਂ ਸਾਲਾਨਾ ਉਤਸਵ 'ਤੇ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਸ੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੀ ਚੇਅਰਮੈਨ ਮੀਨਾ ਗੋਇਲ ਨੇ ਦੱਸਿਆ ਕਿ ਉਹ ਇਸ ਵਾਰ ਤੁਲਸੀ ਵਿਆਹ ਦੇ ਸਬੰਧ ਵਿਚ ਕਿਸੇ ਜ਼ਰੂਰਤਮੰਦ ਕੰਨਿ੍ਹਆਂ ਦਾ ਸਮਿਤੀ ਵਲੋਂ ਵਿਆਹ ਕਰਨਾ ਚਾਹੁੰਦੇ ਹਨ, ਜੇ ਕੋਈ ਜ਼ਰੂਰਤਮੰਦ ਕੰਨਿਆ ਹੋਵੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਸਮਿਤੀ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਪੂਜਾ ਪੁਰੀ, ਸਪਨਾ ਵਰਮਾ, ਜੋਤੀ ਕੱਕੜ, ਇੰਦੂ ਸੂਦ, ਜੋਤੀ ਸੂਦ, ਅਰਚਨਾ ਗਰਗ, ਪੂਨਮ ਗਰਗ, ਮਮਤਾ ਗਰਗ, ਮੋਨਿਕਾ ਧੀਰ, ਨਿਸ਼ਾ ਖੁੱਲਰ, ਉਪਾਸਨਾ ਗੋਇਲ, ਸਮਿਤੀ ਗਰਗ, ਕੋਮਲ ਬਾਂਸਲ, ਵੰਦਨਾ ਬਾਂਸਲ, ਪਿ੍ਅੰਕਾ ਗਰਗ, ਸ਼ੈਲੀ ਮੋਦੀ, ਰਜਨੀ ਜਿੰਦਲ, ਮੀਨੂ ਜਿੰਦਲ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਮਹਾਂਰਿਸ਼ੀ ਮੇਹੀਂ ਵਿੱਦਿਆ ਮੰਦਰ ਸਕੂਲ ਅਮਲੋਹ ਵਿਖੇ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਨੇ ਤਿਆਰੀਆਂ ਤੇਜ਼ ਕੀਤੀਆਂ-ਕੈਪਟਨ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।