16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਰਲਡ ਯੂਨੀਵਰਸਿਟੀ ਦੇ ਬਾਇਓ ਟੈਕਨਾਲੋਜੀ ਵਿਦਿਆਰਥੀਆਂ ਨੂੰ ਕਰਵਾਇਆ ਉਦਯੋਗਿਕ ਦੌਰਾ

ਅਜੀਤ ਡੈਸਕ 29-01-2026
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਬਾਇਓ ਟੈਕਨੋਲੋਜੀ ਵਿਭਾਗ ਵਲੋਂ ਆਪਣੇ ਵਿਦਿਆਰਥੀਆਂ ਨੂੰ ਚਾਣਕਿਆ ਬੇਕਰੀ ਅਤੇ ਡੇਅਰੀ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਮੰਡੀ ਗੋਬਿੰਦਗੜ੍ਹ ਦਾ ਅਕਾਦਮਿਕ ਉਦਯੋਗਿਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਫੂਡ ਪ੍ਰੋਸੈਸਿੰਗ ਅਤੇ ਡੇਅਰੀ ਉਦਯੋਗ ਨਾਲ ਸਬੰਧਿਤ ਉਦਯੋਗਿਕ ਪ੍ਰਕਿਰਿਆਵਾਂ ਬਾਰੇ ਪ੍ਰਯੋਗਿਕ ਅਨੁਭਵ ਪ੍ਰਦਾਨ ਕਰਨਾ ਸੀ | ਇਹ ਦੌਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਤੇ ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਦੀ ਪ੍ਰੇਰਨਾ ਅਤੇ ਸਹਿਯੋਗ ਨਾਲ ਡਾ. ਰੁਪਿੰਦਰ ਕੌਰ ਮੁਖੀ ਬਾਇਓ ਟੈਕਨਾਲੋਜੀ ਵਿਭਾਗ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ | ਦੌਰੇ ਦੌਰਾਨ ਨਵਜੀਤ ਕੌਰ ਅਤੇ ਡਾ. ਪੁਨੀਤ ਕੌਰ ਵਿਦਿਆਰਥੀਆਂ ਦੇ ਨਾਲ ਮੌਜੂਦ ਰਹੇ, ਜਦਕਿ ਦੌਰੇ ਦੀ ਵਿਵਸਥਾ ਡਾ. ਕਮਲਜੀਤ ਕੌਰ ਇੰਚਾਰਜ ਟ੍ਰੇਨਿੰਗ ਅਤੇ ਪਲੇਸਮੈਂਟ ਦੇ ਸਹਿਯੋਗ ਨਾਲ ਕੀਤੀ ਗਈ | ਇਸ ਮੌਕੇ ਕੰਪਨੀ ਦੇ ਅਧਿਕਾਰੀ ਸਕਸੇਨਾ ਵਲੋਂ ਬੇਕਰੀ ਅਤੇ ਡੇਅਰੀ ਯੂਨਿਟਾਂ ਵਿਚ ਅਪਣਾਈਆਂ ਜਾ ਰਹੀਆਂ ਉਤਪਾਦਨ ਪ੍ਰਕਿਰਿਆਵਾਂ, ਆਧੁਨਿਕ ਮਸ਼ੀਨਰੀ, ਸਫ਼ਾਈ ਤੇ ਸਿਹਤ ਮਿਆਰ ਅਤੇ ਗੁਣਵੱਤਾ ਨਿਯੰਤਰਨ ਪ੍ਰਣਾਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਅਖਿਲੇਸ਼ ਕੁਆਲਿਟੀ ਮੈਨੇਜਰ ਅਤੇ ਡੇਅਰੀ ਯੂਨਿਟ ਨਾਲ ਸਬੰਧਿਤ ਭੰਵਰ ਸਿੰਘ ਰਾਵਤ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਖਾਦ ਸੁਰੱਖਿਆ ਮਿਆਰਾਂ, ਦੁੱਧ ਪ੍ਰੋਸੈਸਿੰਗ ਪ੍ਰਕਿਰਿਆਵਾਂ, ਯੂ.ਐਚ.ਟੀ ਪੈਕੇਜਿੰਗ ਅਤੇ ਨਿਯਮਾਤਮਕ ਪਾਲਨਾ ਬਾਰੇ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ | ਸਵਾਲ ਜਵਾਬ ਸੈਸ਼ਨਾਂ ਅਤੇ ਸਾਈਟ 'ਤੇ ਕੀਤੀਆਂ ਗਈਆਂ ਡੈਮੋਨਸਟ੍ਰੇਸ਼ਨਾਂ ਰਾਹੀਂ ਵਿਦਿਆਰਥੀਆਂ ਦੀ ਉਦਯੋਗਿਕ ਕਾਰਜਪ੍ਰਣਾਲੀ, ਗੁਣਵੱਤਾ ਯਕੀਨੀਕਰਨ ਪ੍ਰਣਾਲੀਆਂ ਅਤੇ ਫੂਡ ਸੇਫ਼ਟੀ ਮੈਨੇਜਮੈਂਟ ਬਾਰੇ ਸਮਝ ਵਿਚ ਮਹੱਤਵਪੂਰਨ ਵਾਧਾ ਹੋਇਆ | ਇਹ ਦੌਰਾ ਵਿਦਿਆਰਥੀਆਂ ਲਈ ਲਾਭਦਾਇਕ ਅਨੁਭਵ ਸਾਬਤ ਹੋਇਆ, ਜਿਸ ਨਾਲ ਕਲਾਸ-ਰੂਮ ਵਿਚ ਪ੍ਰਾਪਤ ਸਿਧਾਂਤਕ ਗਿਆਨ ਅਤੇ ਉਦਯੋਗਿਕ ਅਭਿਆਸ ਵਿਚਕਾਰ ਪਾੜੇ ਨੂੰ ਕਾਫ਼ੀ ਹੱਦ ਤੱਕ ਪੂਰਨ 'ਚ ਮਦਦ ਮਿਲੀ |
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਦੇ ਲੋਕਾਂ ਲਈ ਵੱਡਾ ਵਰਦਾਨ ਸਾਬਤ ਹੋਵੇਗੀ-ਚੇਅਰਮੈਨ ਲਿਬੜਾ ਅਗਲੀ ਖ਼ਬਰ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਮੁੱਖ ਮੰਤਰੀ ਸਿਹਤ ਕਾਰਡ ਬਾਰੇ ਘਰ-ਘਰ ਜਾ ਕੇ ਲੋਕਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।