13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਵੰਡੇ

ਅਜੀਤ ਡੈਸਕ 28-01-2026
ਬਸੀ ਪਠਾਣਾਂ, 27 ਜਨਵਰੀ (ਐਚ.ਐਸ. ਗੌਤਮ)-ਸਮਾਜ ਸੇਵਾ ਦੇ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਨੇ ਲਗਵਾਈਆਂ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਲਾਭਪਾਤਰੀਆਂ ਨੂੰ ਵੰਡੇ | ਸ. ਹੈਪੀ ਨੇ ਦੱਸਿਆ ਕਿ ਅੱਜ ਕੁਲ 35 ਪੈਨਸ਼ਨਾਂ ਦੇ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਦਿੱਤੇ ਗਏ ਹਨ | ਇਸ ਮੌਕੇ ਤੇ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਮਿਲਣ ਤੇ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣ ਵਿਅਕਤੀਆਂ ਦੇ ਚਿਹਰਿਆਂ ਤੇ ਆਈ ਖ਼ੁਸ਼ੀ ਬਿਆਨ ਕਰਦੀ ਸੀ ਕਿ ਉਨ੍ਹਾਂ ਲਈ ਇਹ ਪੈਨਸ਼ਨ ਕਿੰਨੀ ਵੱਡੀ ਰਾਹਤ ਲੈ ਕੇ ਆਈ ਹੈ | ਇਸ ਮੌਕੇ 'ਤੇ ਦੀਵਲ ਕੁਮਾਰ ਹੈਰੀ, ਰਾਜਨ ਮਲਹੋਤਰਾ, ਡਾ. ਦਿਵੇਸ਼ ਕੁਮਾਰ, ਪ੍ਰੀਤਿਸ਼ ਸਹੋਤਰਾ, ਸਾਹਿਲ ਕੁਮਾਰ, ਮਨੀ ਮਹਿਰਾ, ਚੇਤਨ ਰਾਜਪੂਤ, ਲਖਵਿੰਦਰ ਸਿੰਘ, ਚਰਨ ਦਾਸ, ਸ਼ਿੰਦਰ ਕੌਰ, ਕਮਲ ਕੁਮਾਰ, ਕਮਲਜੀਤ ਕੌਰ, ਨੀਨਾ ਰਾਣੀ, ਮੇਵਾ ਸਿੰਘ, ਬਿੰਦਰ ਕੌਰ, ਸੁਨੀਤਾ, ਹੰਸ ਰਾਜ, ਰਣਜੀਤ ਸਿੰਘ, ਦਰਸ਼ਨ ਲਾਲ, ਕੇਸ਼ੋ ਪਾਸਵਾਨ, ਚਰਨਜੀਤ ਕੌਰ ਅਤੇ ਸੁਸ਼ਮਾ ਰਾਣੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਸੀ ਪਠਾਣਾਂ 'ਚ ਗਊ ਭਲਾਈ ਕੈਂਪ ਲਗਾਇਆ ਅਗਲੀ ਖ਼ਬਰ ਰਾਣਾ ਹਸਪਤਾਲ ਵਿਚ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।