ਮੰਡੀ ਗੋਬਿੰਦਗੜ੍ਹ, 21 ਜਨਵਰੀ (ਰਾਜੇਸ਼ ਸ਼ਰਮਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਅਗਵਾਈ ਵਿਚ ਵਾਰਡ ਨੰਬਰ. 5 ਦੀ ਕੌਂਸਲਰ ਰਾਧਿਕਾ ਵਰਮਾ ਅਤੇ 'ਆਪ' ਦੇ ਸੀਨੀਅਰ ਆਗੂ ਕਿ੍ਸ਼ਨ ਵਰਮਾ ਬੌਬੀ ਵਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਪੈਦਲ ਜਾਗਰੂਕਤਾ ਯਾਤਰਾ ਕੱਢੀ ਗਈ | ਜਿਸ ਵਿਚ ਵਾਰਡਵਾਸੀਆਂ ਦੇ ਨਾਲ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲੈ ਕੇ ਹੱਥਾਂ ਵਿਚ ਨਸ਼ੇ ਵਿਰੋਧੀ ਪੋਸਟਰ ਅਤੇ ਝੰਡੇ ਫੜ ਕੇ ਪੈਦਲ ਯਾਤਰਾ ਦੌਰਾਨ ਲੋਕਾਂ ਨੂੰ ਨਸ਼ੇ ਸਬੰਧੀ ਜਾਗਰੂਕ ਕੀਤਾ | ਇਸ ਮੌਕੇ ਕੌਂਸਲਰ ਵਰਮਾ ਨੇ ਕਿਹਾ ਕਿ ਪੰਜਾਬ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦਾ ਉਦੇਸ਼ ਨਸ਼ਿਆਂ ਦੀ ਸਮੱਸਿਆ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵਧਾਉਣਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਹੈ, ਉੱਥੇ ਹੀ ਸੀਨੀਅਰ 'ਆਪ' ਆਗੂ ਬੌਬੀ ਵਰਮਾ ਨੇ ਕਿਹਾ ਕਿ ਹਲਕਾ ਵਿਧਾਇਕ ਬੜਿੰਗ ਦੇ ਸਾਰਥਕ ਯਤਨਾਂ ਸਦਕਾ ਇਲਾਕੇ ਵਿਚ ਨਸ਼ੇ ਵਿਰੁੱਧ ਮੁਹਿੰਮ ਲਗਾਤਾਰ ਮਜ਼ਬੂਤ ਹੋ ਰਹੀ ਹੈ | ਇਹ ਪੰਜਾਬ ਦੀ ਪਹਿਲੀ ਸਰਕਾਰ ਹੈ, ਜਿਸ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੀਆਂ ਗੈਰ-ਕਾਨੂੰਨੀ ਉਸਾਰੀਆਂ ਢਾਹ ਦਿੱਤੀਆਂ ਅਤੇ ਭਵਿੱਖ ਵਿਚ ਵੀ ਨਸ਼ਿਆਂ ਵਿਰੁੱਧ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ | ਇਸ ਮੌਕੇ ਪੂਜਾ ਗੋਇਲ, ਅੰਬਿਕਾ ਬਾਂਸਲ, ਅੰਜਲੀ ਪੀ ਮਿੱਤਲ, ਸੋਨੂੰ ਮਿੱਤਲ, ਸ਼ਿਲਪੀ ਗੋਇਲ, ਰਿਤੂ ਸਿੰਗਲਾ, ਨਿਸ਼ਾ ਮਿੱਤਲ, ਰਾਧਾ, ਅਲਿਸ਼ਾ ਵਰਮਾ, ਦੀਪਕ ਸੱਗੜ, ਦੀਵਾਂਸ਼ੂ ਵਰਮਾ, ਕੇਸ਼ਵ ਵਰਮਾ, ਹੇਮੰਤ ਗੋਇਲ, ਸੰਦੀਪ ਸਦਾਨਾ, ਸੁਰਿੰਦਰਪਾਲ, ਮਨਦੀਪ ਸਿੰਘ, ਸੌਰਵ ਸੇਢਾ, ਵਰੁਣ ਅਗਰਵਾਲ, ਸੁਨੀਲ ਭਾਰਦਵਾਜ਼, ਮੋਹਿੰਦਰ, ਰਾਜੇਸ਼ ਛੋਟੂ, ਬੇਅੰਤ, ਅਮਨਦੀਪ, ਗੁਰਦੀਪ, ਹਰਦੀਪ, ਜਸ਼ਨਪ੍ਰੀਤ, ਧੀਰਜ ਸ਼ਰਮਾ, ਕਾਰਤਿਕ ਭਾਂਬਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾਵਾਸੀ ਹਾਜ਼ਰ ਸਨ |