15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬਿਕਰਮ ਕਾਲਜ 'ਚ ਜੈਨ ਸਭਾ ਵਲੋਂ ਥੈਲੇਸੀਮੀਆ ਮਰੀਜ਼ਾਂ ਲਈ ਲਗਾਇਆ ਖ਼ੂਨਦਾਨ ਕੈਂਪ

ਅਜੀਤ ਡੈਸਕ 22-01-2026
ਪਟਿਆਲਾ, 21 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿਖੇ ਐਸ.ਐਸ. ਜੈਨ ਸਭਾ ਵਲੋਂ ਥੈਲੇਸੀਮੀਆ ਦੇ ਮਰੀਜ਼ਾਂ ਲਈ 9ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਜੈਨ ਆਚਾਰੀਆ ਸੰਘ ਸਾਸਤਾ ਗੁਰੂਦੇਵ ਸੁਦਰਸ਼ਨ ਲਾਲ ਨੂੰ ਸਮਰਪਿਤ ਸੀ | ਕੈਂਪ ਸੀਨੀਅਰ ਵਕੀਲ ਸ਼ਿਵ ਕੁਮਾਰ ਜੈਨ ਅਤੇ ਪਵਨ ਗੁਪਤਾ ਦੀ ਸਰਪ੍ਰਸਤੀ ਹੇਠ ਅਤੇ ਚੇਅਰਮੈਨ ਰਾਜੀਵ ਜੈਨ ਦੀ ਅਗਵਾਈ 'ਚ ਲਗਾਇਆ ਗਿਆ, ਜਿਸ ਦੌਰਾਨ ਕੁਲ 100 ਯੂਨਿਟ ਖ਼ੂਨਦਾਨ ਕੀਤਾ ਗਿਆ | ਜਨਰਲ ਸਕੱਤਰ ਸੀ.ਏ. ਮਹੇਸ਼ ਗਰਗ ਨੇ ਦੱਸਿਆ ਕਿ ਕੈਂਪ ਦੀ ਸ਼ੁਰੂਆਤ ਨਵਕਾਰ ਮਹਾਮੰਤਰ ਦੇ ਜਾਪ ਨਾਲ ਕੀਤੀ ਗਈ | ਕਾਲਜ ਪਿ੍ੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਨੇ ਕਿਹਾ ਕਿ ਖ਼ੂਨਦਾਨ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ | ਐਚ.ਡੀ.ਐਫ.ਸੀ. ਬੈਂਕ ਦੇ ਪਟਿਆਲਾ ਕਲੱਸਟਰ ਏਰੀਆ ਹੈੱਡ ਨਵੀਨ ਗੁਪਤਾ ਨੇ ਸਟਾਫ਼ ਸਮੇਤ ਖ਼ੂਨਦਾਨ ਕੀਤਾ | ਅਮਰ ਹਸਪਤਾਲ ਦੇ ਪਲਾਸਟਿਕ ਸਰਜਨ ਡਾ. ਚੇਤਨ ਸਿੰਗਲਾ ਨੇ ਆਪਣੀ ਪਤਨੀ ਡਾ. ਅੰਜਲੀ ਗਰਗ ਨਾਲ ਖ਼ੂਨਦਾਨ ਕੀਤਾ | ਚੇਅਰਮੈਨ ਰਾਜੀਵ ਜੈਨ ਨੇ ਦੱਸਿਆ ਕਿ ਜਤਵਿੰਦਰ ਗਰੇਵਾਲ ਨੇ 87ਵੀਂ ਵਾਰ ਖ਼ੂਨਦਾਨ ਕੀਤਾ, ਜਦਕਿ ਕਈ ਨੌਜਵਾਨਾਂ ਨੇ ਪਹਿਲੀ ਵਾਰ ਖ਼ੂਨਦਾਨ ਕਰਕੇ ਭਾਗ ਲਿਆ | ਰਾਜਿੰਦਰਾ ਬਲੱਡ ਬੈਂਕ ਦੇ ਡਾ. ਵਿਨੈ ਅਤੇ ਸੁਖਵਿੰਦਰ ਸਿੰਘ ਵਲੋਂ ਖ਼ੂਨਦਾਨ ਕਰਨ ਤੋਂ ਪਹਿਲਾਂ ਦਾਨੀਆਂ ਦੀ ਡਾਕਟਰੀ ਜਾਂਚ ਕੀਤੀ ਗਈ |
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਖੇਡਾਂ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਅਦਾਰਾ 'ਅਜੀਤ' ਨੇ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡ ਰੱਤੜ-ਛੱਤੜ ਦੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।