21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕੁਲਾਰ ਹਸਪਤਾਲ ਬੀਜਾ ਦੇ ਡਾਕਟਰਾਂ ਦੀ ਟੀਮ ਆਧੁਨਿਕ ਤਕਨੀਕ ਨਾਲ ਇਲਾਜ ਜ਼ਰੀਏ ਮਰੀਜ਼ਾਂ ਨੂੰ ਜੀਵਨ ਜਿਊਣ ਦੇ ਬਣਾ ਰਹੀ ਕਾਬਲ

ਅਜੀਤ ਡੈਸਕ 21-01-2026
ਬੀਜਾ, 20 ਜਨਵਰੀ (ਕਸ਼ਮੀਰਾ ਸਿੰਘ ਬਗਲੀ)-ਲੁਧਿਆਣਾ ਦਿੱਲੀ ਮਾਰਗ 'ਤੇ ਇੱਕ ਛੋਟੇ ਜਿਹੇ ਕਸਬਾ ਬੀਜਾ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਅਤਿ ਤਕਨੀਕ ਨਾਲ ਲੈਸ ਕੁਲਾਰ ਹਸਪਤਾਲ ਬੀਜਾ ਅੱਜ ਸਿਹਤ ਸਹੂਲਤਾਂ ਦੇ ਇਤਿਹਾਸ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਸਦਕਾ ਸੂਬੇ ਦੇ ਲੋਕਾਂ ਦੀ ਜ਼ੁਬਾਨ 'ਤੇ ਚੜਿ੍ਹਆ ਹੋਣ ਕਰਕੇ ਜਿੱਥੇ ਮੋਟਾਪੇ ਦੇ ਮਰੀਜ਼ਾਂ ਨੂੰ ਹੌਲੇ ਕਰਨ ਲਈ ਇਤਿਹਾਸ ਰਚਿਆ ਹੋਇਆ ਹੈ, ਉੱਥੇ ਗੋਡੇ ਚੁੱਲ੍ਹੇ ਬਦਲਣ ਦਾ ਵਿਭਾਗ, ਦੂਰਬੀਨ ਸਰਜਰੀ ਵਿਭਾਗ ਵੀ ਲੰਬੇ ਸਮੇਂ ਤੋਂ ਵੱਖ ਵੱਖ ਬਿਮਾਰੀਆਂ ਦੇ ਹੈਰਾਨੀਜਨਕ ਅਪ੍ਰੇਸ਼ਨ ਤੇ ਉੱਚ ਦਰਜੇ ਦੀ ਸਫਲਤਾ ਕਰਕੇ ਸੂਬੇ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ | ਹਸਪਤਾਲ ਦੇ ਡਾਇ. ਤੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਹੇਠ ਦੂਰਬੀਨ ਸਰਜਰੀ ਵਿਭਾਗ ਦੇ ਮੁਖੀ ਮਾਹਿਰ ਸਰਜਨ ਡਾਕਟਰ ਨਵੀਨ ਮਨਚੰਦਾ ਜੋ ਕਿ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕੁਲਾਰ ਹਸਪਤਾਲ ਵਿਚ ਸੇਵਾ ਨਿਭਾ ਰਹੇ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਨੂੰ ਬਹਾਰ ਕੱਢਣਾ, ਪਿੱਤੇ ਦੀਆਂ ਪੱਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ ਦੇ ਅਪ੍ਰੇਸ਼ਨ, ਹਰਨੀਆਂ, ਬੱਚੇਦਾਨੀ ਦੀਆਂ ਰਸੌਲੀਆਂ, ਬੱਚੇ ਦਾਨੀ ਨੂੰ ਸਾਬਿਤ ਬਹਾਰ ਕੱਢਣਾ ਆਦਿ ਦੇ ਅਪ੍ਰੇਸ਼ਨ ਅਤਿ ਆਧੁਨਿਕ ਤਕਨੀਕ ਤੇ ਤਸੱਲੀਬਖ਼ਸ਼ ਕੀਤੇ ਜਾਂਦੇ ਹਨ | ਮਰੀਜ਼ਾਂ ਨੇ ਚੈੱਕ ਅੱਪ ਕਰਵਾਉਣ ਮੌਕੇ ਕਿਹਾ ਕਿ ਅਸੀਂ ਆਧੁਨਿਕ ਤਕਨੀਕ ਦੇ ਇਲਾਜ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ | ਇਸ ਮੌਕੇ ਅਰਥੋ ਦੇ ਡਾਕਟਰ ਦੀਪਕ ਮਹਿਤਾ ਵੀ ਮਰੀਜ਼ਾਂ ਦੇ ਅਮਰੀਕਨ ਤਕਨੀਕ ਦੇ ਗੋਡੇ ਚੁੱਲ੍ਹੇ ਬਦਲ ਕੇ ਮਰੀਜ਼ਾਂ ਨੂੰ ਸੁਖਾਲਾ ਕਰ ਰਹੇ ਹਨ | ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਦਸਿਆ ਕਿ ਹਸਪਤਾਲ ਵਿਚ ਵੱਖ ਵੱਖ ਇੰਸ਼ੋਰੈਂਸ ਕੰਪਨੀਆਂ ਰਾਹੀ ਇਲਾਜ ਵੀ ਕੀਤਾ ਜਾਂਦਾ ਹੈ | ਆਪੇ੍ਰਸ਼ਨਾਂ ਵਿਚ ਲੋੜਵੰਦ ਮਰੀਜ਼ਾਂ ਲਈ ਵਿਸ਼ੇਸ਼ ਪੈਕੇਜ ਦੀ ਵੀ ਸਹੂਲਤ ਹੈ |
ਪਿਛਲੀ ਖ਼ਬਰ ਡਡਹੇੜੀ ਸਕੂਲ ਵਿਖੇ ਟ੍ਰੈਫ਼ਿਕ ਨਿਯਮਾਂ ਤੇ ਚਾਈਨਾ ਡੋਰ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ਼ੱਕੀ ਹਾਲਤ 'ਚ ਲਾਪਤਾ ਹੋਏ ਬੱਚੇ ਨੂੰ ਪੁਲਿਸ ਨੇ ਭਾਲ ਕੇ ਵਾਰਸਾਂ ਹਵਾਲੇ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।