18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸ੍ਰੀ ਸੰਗਮੇਸ਼ਰ ਗਊਸ਼ਾਲਾ ਦੇ ਮਜ਼ਦੂਰਾਂ ਨੂੰ ਕੰਬਲ ਵੰਡੇ <br/>

ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੇ ਅਹੁਦੇਦਾਰ ਅਤੇ ਮੈਂਬਰ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਵਿਖੇ ਮਜ਼ਦੂਰਾਂ ਨੂੰ ਕੰਬਲ ਤੇ ਗਊਆਂ ਲਈ ਗੁੜ ਦਾਨ ਕਰਦੇ ਹੋਏ | ਤਸਵੀਰ: ਕੇਵਲ ਸਿੰਘ <br/> 03-01-2026
ਅਮਲੋਹ, 2 ਜਨਵਰੀ (ਕੇਵਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਵਲੋਂ ਨਵੇਂ ਸਾਲ ਦੀ ਆਮਦ ਤੇ ਸ੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੇ ਮਜ਼ਦੂਰਾਂ ਨੂੰ ਕੰਬਲ ਵੰਡੇ ਗਏ ਅਤੇ ਗਊਆਂ ਨੂੰ ਖੁੱਲੇ੍ਹ ਗੁੜ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ | ਇਸ ਮੌਕੇ ਤੇ ਭਾਵਿਪ ਦੇ ਪ੍ਰਧਾਨ ਭੂਸ਼ਣ ਗਰਗ ਅਤੇ ਸਕੱਤਰ ਚਰਨਜੀਤ ਅਬਰੋਲ ਨੇ ਦੱਸਿਆ ਕਿ ਸੰਸਥਾ ਵਲੋਂ ਹਰੇਕ ਮਹੀਨੇ ਧਾਰਮਿਕ ਸਮਾਗਮ ਜਾਂ ਮੈਡੀਕਲ ਕੈਂਪ ਲਾਇਆ ਜਾਂਦਾ ਹੈ | ਭਾਵਿਪ ਵਲੋਂ ਅਮਲੋਹ ਮੰਡੀ ਗੋਬਿੰਦਗੜ੍ਹ ਚੌਂਕ ਵਿਖੇ ਇਕ ਐਂਬੂਲੈਂਸ ਪਬਲਿਕ ਦੀ ਸੇਵਾ 'ਚ ਖੜੀ ਕੀਤੀ ਗਈ ਹੈ, ਜੋ ਕਿ ਹਰ ਸਮੇਂ ਐਮਰਜੈਂਸੀ ਤਿਆਰ ਰਹਿੰਦੀ ਹੈ | ਗਊਸ਼ਾਲਾ ਅਮਲੋਹ ਦੇ ਪ੍ਰਧਾਨ ਸ਼ਿਵ ਕੁਮਾਰ ਗਰਗ ਨੇ ਭਾਵਿਪ ਵਲੋਂ ਗਊਸ਼ਾਲਾ ਨੂੰ ਵੱਖ-ਵੱਖ ਸਮੇਂ 'ਤੇ ਦਿੱਤੇ ਜਾਂਦੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਖ਼ਜ਼ਾਨਜੀ ਮੁਹੰਮਦ ਸਮੀਰ, ਅਨਿਲ ਗੋਇਲ, ਸ਼ਿਵ ਕੁਮਾਰ ਗਰਗ, ਜਤਿੰਦਰ ਸਿੰਘ ਰਾਮਗੜ੍ਹੀਆ, ਯੋਗੇਸ਼ ਬਾਂਸਲ, ਡਾ. ਜਸਵੰਤ ਸਿੰਘ ਅਲਾਦਾਦਪੁਰ, ਜਸਵੰਤ ਸਿੰਘ ਗੋਲਡ, ਭੂਸ਼ਣ ਸ਼ਰਮਾ, ਪਵਨ ਜਿੰਦਲ ਬਿੱਟੂ, ਮਨੋਜ ਖੁੱਲਰ, ਸੁਰਿੰਦਰ ਸਿੰਘ, ਨਰਿੰਦਰ ਸਿੰਘ, ਹੀਨਾ ਅਬਰੋਲ, ਸੰਗੀਤਾ ਗਰਗ, ਦੀਪਤੀ ਅਬਰੋਲ, ਪੱਪੀ ਤੱਗੜ, ਅਸ਼ੋਕ ਕੁਮਾਰ ਗੁਪਤਾ, ਡਾ. ਮਨਜੀਤ ਸਿੰਘ ਮਨੀ, ਬੰਟੀ ਲੁਟਾਵਾ, ਲਾਲ ਚੰਦ ਕਾਲਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਯੁੱਧਿਆ 'ਚ ਸ੍ਰੀ ਰਾਮ ਮੰਦਰ ਦੀ ਸਥਾਪਨਾ ਦੀ ਦੂਜੀ ਵਰ੍ਹੇਗੰਢ ਮਨਾਉਣ 'ਤੇ ਸ੍ਰੀ ਰਾਮ ਨਾਮ ਕੀਰਤਨ ਕਰਵਾਇਆ <br/> ਅਗਲੀ ਖ਼ਬਰ ਸ਼ਿ੍ਸਟੀ ਦਾ ਸੰਤੁਲਨ ਬਣਾਏ ਰੱਖਣ ਲਈ ਸਾਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ-ਜੱਲ੍ਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।