26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪੰਜਾਬ ਨੈਸ਼ਨਲ ਬੈਂਕ 'ਚ ਸਮਾਗਮ ਕਰਵਾਇਆ

ਅਜੀਤ ਡੈਸਕ 02-01-2026
ਬਸੀ ਪਠਾਣਾਂ, 1 ਜਨਵਰੀ (ਐਚ.ਐਸ. ਗੌਤਮ)-ਮੁੱਖ ਮਾਰਗ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਬਸੀ ਪਠਾਣਾਂ ਦੀ ਸ਼ਾਖਾ ਵਿਚ ਨਵੇਂ ਸਾਲ ਦੀ ਆਮਦ ਤੇ ਮੈਨੇਜਰ ਬੇਅੰਤ ਬੀਰ ਕੌਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਜਿਸ ਵਿਚ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪੈੱ੍ਰਸ ਸਕੱਤਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਉਨ੍ਹਾਂ ਗਾਹਕਾਂ ਅਤੇ ਸਟਾਫ਼ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਨਾਲ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਸ ਮੌਕੇ ਸ਼ਾਖਾ ਮੈਨੇਜਰ ਬੇਅੰਤ ਬੀਰ ਕੌਰ ਨੇ ਰਾਜੇਸ਼ ਸਿੰਗਲਾ ਅਤੇ ਹੋਰ ਆਏ ਗਾਹਕਾਂ ਦਾ ਸਨਮਾਨ ਕੀਤਾ ਅਤੇ ਨਵੇਂ ਸਾਲ ਦੀ ਵਧਾਈ ਦਿੱਤੀ | ਉਨ੍ਹਾਂ ਗਾਹਕਾਂ ਨੂੰ ਬੈਂਕ ਵਲੋਂ ਸਸਤਾ ਕਾਰ ਲੋਨ ਸਮੇਤ ਹੋਰ ਲਾਭਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਸਟਾਫ਼ ਮੈਂਬਰ ਸਨਦੀਪ ਸਿੰਘ, ਪ੍ਰੀਤਇੰਦਰ ਸਿੰਘ, ਸਾਰੀਕਾ ਸ਼ਰਮਾ, ਸਤਨਾਮ ਸਿੰਘ, ਸੌਰਭ ਵਰਮਾ, ਰਾਜੇਸ਼ ਕੁਮਾਰ, ਰੀਗਨ ਪਰਾਸ਼ਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ.ਸੀ.ਯੂ. ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਦੁਆਰਾ ਕੀਤਾ ਜਾਵੇਗਾ ਸਨਮਾਨਿਤ ਅਗਲੀ ਖ਼ਬਰ ਨਵੇਂ ਵਰੇ੍ਹ ਦੀ ਆਮਦ ਮੌਕੇ ਗੁਰੂ ਨਾਨਕ ਕਾਲੋਨੀ 'ਚ ਲਗਾਇਆ ਮਿੱਠੇ ਚੌਲਾਂ ਦਾ ਲੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।