28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਮੁੰਦੜਾ ਵਿਖੇ ਪੰਜ ਘੰਟੇ ਆਵਾਜਾਈ ਰਹੀ ਪੂਰੀ ਤਰ੍ਹਾਂ ਨਾਲ ਠੱਪ

ਸਮੁੰਦੜਾ, 27 ਨਵੰਬਰ (ਤੀਰਥ ਸਿੰਘ ਰੱਕੜ) - ਕਸਬਾ ਸਮੁੰਦੜਾ ਵਿਖੇ ਅੱਜ ਕਰੀਬ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਬਲਾਚੌਰ-ਦਸੂਹਾ ਮੁੱਖ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਮੁੰਦੜਾ ਵਿਖੇ ਬੀਤੇ ਕਈ ਮਹੀਨਿਆਂ ਤੋਂ ਮੁੱਖ ਸੜਕ ਦੇ ਚੱਲ ਰਹੇ ਨਿਰਮਾਣ ਕਾਰਜਾਂ ਕਰਕੇ ਸੜਕ ਦਾ ਇੱਕ ਪਾਸਾ ਬੰਦ ਕੀਤਾ ਹੋਇਆ ਹੈ ਅਤੇ ਜਿਸ ਕਰਕੇ ਬਸਾਂ ਗੱਡੀਆਂ ਨੂੰ ਲੰਘਣ ਵਿੱਚ ਸਮੱਸਿਆ ਆ ਰਹੀ ਹੈ।

ਅਜੀਤ ਡੈਸਕ 28-11-2026
ਸਮੁੰਦੜਾ, 27 ਨਵੰਬਰ (ਤੀਰਥ ਸਿੰਘ ਰੱਕੜ) - ਕਸਬਾ ਸਮੁੰਦੜਾ ਵਿਖੇ ਅੱਜ ਕਰੀਬ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਬਲਾਚੌਰ-ਦਸੂਹਾ ਮੁੱਖ ਮਾਰਗ ’ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਰਹੀ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਮੁੰਦੜਾ ਵਿਖੇ ਬੀਤੇ ਕਈ ਮਹੀਨਿਆਂ ਤੋਂ ਮੁੱਖ ਸੜਕ ਦੇ ਚੱਲ ਰਹੇ ਨਿਰਮਾਣ ਕਾਰਜਾਂ ਕਰਕੇ ਸੜਕ ਦਾ ਇੱਕ ਪਾਸਾ ਬੰਦ ਕੀਤਾ ਹੋਇਆ ਹੈ ਅਤੇ ਜਿਸ ਕਰਕੇ ਬਸਾਂ ਗੱਡੀਆਂ ਨੂੰ ਲੰਘਣ ਵਿੱਚ ਸਮੱਸਿਆ ਆ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਤਾਂ ਇੱਕ ਪਾਸੇ ਪਿੰਡ ਧਮਾਈ ਅਤੇ ਦੂਸਰੇ ਪਾਸੇ ਪਿੰਡ ਪਨਾਮ ਤੱਕ ਬੱਸਾਂ ਕਾਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਜਿਸ ਕਰਕੇ ਅੱਡੇ ਦੇ ਦੁਕਾਨਦਾਰਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਲੰਗੜੋਆ ਬਾਈਪਾਸ ’ਤੇ ਕਿਸਾਨਾਂ ਵੱਲੋਂ ਕੀਤੇ ਗਏ ਚੱਕਾ ਜਾਮ ਕਰਕੇ ਵੀ ਵੱਡੀ ਮਾਤਰਾ ਵਿੱਚ ਵਾਹਨ ਸਮੁੰਦੜਾ ਵੱਲ ਨੂੰ ਆ ਗਏ। ਜਿਸ ਕਰਕੇ ਸੜਕ ’ਤੇ ਲੰਮਾ ਸਮਾਂ ਜਾਮ ਲੱਗਾ ਰਿਹਾ। ਇਹਨਾਂ ਵਿੱਚ ਕਈ ਬੱਸਾਂ ਤਾਂ ਅੰਮ੍ਰਿਤਸਰ, ਗੁਰਦਾਸਪੁਰ, ਜੰਮੂ, ਕਟੜਾ, ਪਠਾਨਕੋਟ, ਹੁਸ਼ਿਆਰਪੁਰ, ਦਸੂਹਾ ਮੁਕੇਰੀਆਂ, ਚੰਡੀਗੜ੍ਹ ਆਦਿ ਜਾਣ ਵਾਲੀਆਂ ਸਨ। ਜਿਸ ਕਰਕੇ ਬੱਸਾਂ ਵਿੱਚ ਸਵਾਰ ਸਵਾਰੀਆਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਕੋਸਦੀਆਂ ਨਜ਼ਰ ਆਈਆਂ।
ਪਿਛਲੀ ਖ਼ਬਰ ਅਵਿਨਾਸ਼ ਰਾਏ ਖੰਨਾ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਭਾਜਪਾ ਦੇ ਚੋਣ ਮੈਨੀਫੈਸਟੋ ’ਚ ਦੇਣਗੇ ਉਚਿੱਤ ਥਾਂ-ਸਿੱਧੂ ਅਗਲੀ ਖ਼ਬਰ ਨਵਾਂਸ਼ਹਿਰ ਵਿਚ ਕੰਨਾਂ ਦਾ ਮੁਫ਼ਤ ਟੈਸਟ ਅਤੇ 50 ਫ਼ੀਸਦੀ ਛੋਟ ’ਤੇ ਕੰਨ ਦੀਆਂ ਮਸ਼ੀਨਾਂ ਉਪਲਬਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।