28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਵਿੱਦਿਅਕ ਮੁਕਾਬਲਿਆਂ ’ਚ ਮਾਹਿਲ ਗਹਿਲਾ ਸਕੂਲ ਦੇ ਬੱਚਿਆਂ ਮਾਰੀਆਂ ਮੱਲਾਂ

ਬੰਗਾ, 27 ਨਵੰਬਰ (ਵਿ. ਪ੍ਰ) - ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਏ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲ ਗਹਿਲਾਂ ਬਲਾਕ ਨਵਾਂਸ਼ਹਿਰ ਜਮਾਤ ਦੂਜੀ ਦੀ ਵਿਦਿਆਰਥਣ ਸੁੰਮੀ ਮੋਰਾ ਪੁੱਤਰੀ ਗੌਤਮ ਮੋਰਾ ਨੇ ਸੁੰਦਰ ਲਿਖਾਈ ਪੰਜਾਬੀ ਵਰਗ ਪਹਿਲਾ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਦੂਜੀ ਜਮਾਤ ਦੇ ਵਿਦਿਆਰਥੀ ਰਾਜੂ ਕੈਰੋ ਨੇ ਸੁੰਦਰ ਲਿਖਾਈ ਅੰਗਰੇਜੀ ਵਰਗ ਪਹਿਲਾ ਵਿੱਚ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ।

ਅਜੀਤ ਡੈਸਕ 28-11-2026
ਬੰਗਾ, 27 ਨਵੰਬਰ (ਵਿ. ਪ੍ਰ) - ਸਿੱਖਿਆ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਏ ਵਿੱਦਿਅਕ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲ ਗਹਿਲਾਂ ਬਲਾਕ ਨਵਾਂਸ਼ਹਿਰ ਜਮਾਤ ਦੂਜੀ ਦੀ ਵਿਦਿਆਰਥਣ ਸੁੰਮੀ ਮੋਰਾ ਪੁੱਤਰੀ ਗੌਤਮ ਮੋਰਾ ਨੇ ਸੁੰਦਰ ਲਿਖਾਈ ਪੰਜਾਬੀ ਵਰਗ ਪਹਿਲਾ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਦੂਜੀ ਜਮਾਤ ਦੇ ਵਿਦਿਆਰਥੀ ਰਾਜੂ ਕੈਰੋ ਨੇ ਸੁੰਦਰ ਲਿਖਾਈ ਅੰਗਰੇਜੀ ਵਰਗ ਪਹਿਲਾ ਵਿੱਚ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਬੱਚਿਆਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਸਕੂਲ ਮੁੱਖੀ ਬਲਬੀਰ ਕੁਮਾਰ ਨੌਰਾ ਨੇ ਕਿਹਾ ਕਿ ਜੇਕਰ ਇਹ ਵਿੱਦਿਅਕ ਮੁਕਾਬਲੇ ਪੰਜਾਬ ਪੱਧਰ ’ਤੇ ਹੋਏ ਤਾਂ ਸਾਨੂੰ ਉਮੀਦ ਹੈ ਕਿ ਸੁੰਮੀ ਮੋਰਾ ਪੰਜਾਬ ਵਿੱਚੋਂ ਵੀ ਪਹਿਲਾਂ ਸਥਾਨ ਪ੍ਰਾਪਤ ਕਰ ਸਕਦੀ ਹੈ। ਸਾਨੂੰ ਇਸ ਬੱਚੀ ’ਤੇ ਮਾਣ ਹੈ। ਇਸ ਮੌਕੇ ਤੇ ਮਾਸਟਰ ਪਰਮਜੀਤ, ਮੈਡਮ ਪ੍ਰਿਅੰਕਾ, ਮੈਡਮ ਪੂਜਾ ਅਤੇ ਮੈਡਮ ਮਮਤਾ ਸ਼ਰਮਾ ਵੀ ਹਾਜਰ ਸਨ।
ਪਿਛਲੀ ਖ਼ਬਰ ਮੋਗਾ ਰੈਲੀ ਨੂੰ ਸਫਲ ਬਣਾਉਣ ’ਤੇ ਐਡਵੋਕੇਟ ਚੇਚੀ ਵਲੋਂ ਹਲਕੇ ਦੇ ਲੋਕਾਂ ਦਾ ਧੰਨਵਾਦ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ਦੇ ਵਪਾਰੀ ਵਰਗ ਨੂੰ ਹੋਵੇਗਾ ਵੱਡਾ ਲਾਭ-ਹਰਦੇਵ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।