26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮਕਸੂਦਪੁਰ ਸੂੰਢ ਦੀ ਦਾਣਾ ਮੰਡੀ ’ਚ ਝੋਨੇ ਦੀ ਚੁਕਾਈ ਦਾ ਕੰਮ ਹੌਲੀ ਗਤੀ ਨਾਲ ਚੱਲਣ ਕਰਨ ਮਜ਼ਦੂਰ ਤੇ ਆੜ੍ਹਤੀ ਪ੍ਰੇਸ਼ਾਨ

ਕਟਾਰੀਆਂ, 25 ਨਵੰਬਰ (ਪ੍ਰੇਮੀ ਸੰਧਵਾਂ)-ਸੂੰਢ ਮਕਸੂਦਪੁਰ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ, ਪਰ ਮੰਡੀ ’ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਦੀ ਚੁਕਾਈ ਦਾ ਕੰਮ ਹੌਲੀ ਗਤੀ ਨਾਲ ਚੱਲਣ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਡਾਢੇ ਪ੍ਰੇਸ਼ਾਨ ਹਨ। ਕਿਉਂਕਿ ਆਪਣੇ ਬੱਚਿਆਂ ਦੀ ਰੋਜੀ-ਰੋਟੀ ਲਈ ਵੱਖ-ਵੱਖ ਰਾਜਾਂ ਤੋਂ ਆਏ ਮਜ਼ਦੂਰ ਝੋਨੇ ਦੀ ਚੱਲ ਰਹੀ ਢਿੱਲੀ ਚੁਕਾਈ ਕਰਨ ਮੰਡੀ ਵਿੱਚ ਬੱਝ ਕੇ ਬੈਠੇ ਹਨ।

ਅਜੀਤ ਡੈਸਕ 26-11-2026
ਕਟਾਰੀਆਂ, 25 ਨਵੰਬਰ (ਪ੍ਰੇਮੀ ਸੰਧਵਾਂ)-ਸੂੰਢ ਮਕਸੂਦਪੁਰ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ, ਪਰ ਮੰਡੀ ’ਚ ਝੋਨੇ ਦੀਆਂ ਬੋਰੀਆਂ ਦੇ ਲੱਗੇ ਅੰਬਾਰਾਂ ਦੀ ਚੁਕਾਈ ਦਾ ਕੰਮ ਹੌਲੀ ਗਤੀ ਨਾਲ ਚੱਲਣ ਕਾਰਨ ਆੜ੍ਹਤੀਏ ਅਤੇ ਮਜ਼ਦੂਰ ਡਾਢੇ ਪ੍ਰੇਸ਼ਾਨ ਹਨ। ਕਿਉਂਕਿ ਆਪਣੇ ਬੱਚਿਆਂ ਦੀ ਰੋਜੀ-ਰੋਟੀ ਲਈ ਵੱਖ-ਵੱਖ ਰਾਜਾਂ ਤੋਂ ਆਏ ਮਜ਼ਦੂਰ ਝੋਨੇ ਦੀ ਚੱਲ ਰਹੀ ਢਿੱਲੀ ਚੁਕਾਈ ਕਰਨ ਮੰਡੀ ਵਿੱਚ ਬੱਝ ਕੇ ਬੈਠੇ ਹਨ। ਇਸ ਸਬੰਧੀ ਸੀਨੀਅਰ ਆੜ੍ਹਤੀ ਅਤੇ ਮਜ਼ਦੂਰ ਆਗੂ ਰਾਮ ਕ੍ਰਿਸ਼ਨ ਬੀਸਲਾ, ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ, ਗੁਰਮੀਤ ਸਿੰਘ, ਜਥੇਦਾਰ ਜੋਰਾਵਰ ਸਿੰਘ ਗਿੱਲ ਆਦਿ ਸਮਾਜ ਸੇਵੀ ਸੱਜਣਾਂ ਨੇ ਕਿਹਾ ਕਿ ਝੋਨੇ ਦੀ ਚੁਕਾਈ ਦਾ ਕੰਮ ਢਿੱਲਾ ਚੱਲਣ ਕਾਰਨ ਮੰਡੀ ਦਾ ਆੜ੍ਹਤੀ ਅਤੇ ਮਜ਼ਦੂਰ ਵਰਗ ਪਰੇਸ਼ਾਨ ਹੈ। ਕਿਉਂਕਿ ਮਜ਼ਦੂਰਾਂ ਨੂੰ ਆਪਣੇ ਵੱਖ-ਵੱਖ ਰਾਜਾਂ ਨੂੰ ਜਾਣ ਦਾ ਫਿਕਰ ਲੱਗਾ ਹੋਇਆ ਹੈ। ਪਰ ਜਦੋਂ ਤੱਕ ਮੰਡੀ ’ਚੋਂ ਝੋਨੇ ਦੀ ਚੁਕਾਈ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਦੋਂ ਤੱਕ ਮਜ਼ਦੂਰ ਆੜਤੀ ਮੰਡੀ ਵਿੱਚ ਬੈਠੇ ਰਹਿਣਗੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮਕਸੂਦਪੁਰ ਦੀ ਦਾਣਾ ਮੰਡੀ ਵਿੱਚੋਂ ਝੋਨੇ ਦੀ ਚੁਕਾਈ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ ਤਾਂ ਜੋ ਮਜ਼ਦੂਰ ਵਰਗ ਆਪਣੇ ਬੱਚਿਆਂ ਕੋਲ ਜਲਦੀ ਵਾਪਸ ਚਲਾ ਜਾਵੇ। ਇਸ ਸਬੰਧੀ ਵੇਅਰਹਾਊਸ ਦੇ ਇੰਸਪੈਕਟਰ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੋ-ਤਿੰਨ ਦਿਨਾਂ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਮੁਕੰਮਲ ਹੋਣ ਦੀ ਸਭਾਵਨਾ ਹੈ।
ਪਿਛਲੀ ਖ਼ਬਰ ਪਰਗਟ ਸਿੰਘ ਨੇ ਅਜੇ ਮੰਗੂਪੁਰ ਦੇ ਘਰ ਪਹੁੰਚ ਕੇ ਕੀਤੀ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਘੁੰਮਣਾਂ ’ਚ ਤਿੰਨ ਰੋਜ਼ਾ ਕ੍ਰਿਸ਼ਨ ਲੀਲ੍ਹਾ ਮੇਲਾ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।