26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ’ਚ ਐਜੂਕੇਸ਼ਨ ਪਾਰਕ ਦਾ ਉਦਘਾਟਨ

ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਉੱਘੇ ਸਮਾਜ ਸੇਵੀ ਸਵ: ਅਜੀਤ ਸਿੰਘ ਸ਼ੇਰਗਿਲ ਅਤੇ ਮਾਤਾ ਹਰਬੰਸ ਕੌਰ ਸ਼ੇਰਗਿੱਲ ਦੇ ਪੋਤਰੇ ਸਵ: ਹਰਦੀਪ ਸਿੰਘ ਸ਼ੇਰਗਿਲ ਜੋ ਕਿ ਪਿਛਲੇ ਸਾਲ ਇੰਗਲੈਂਡ ਵਿੱਚ ਅਕਾਲ ਚਲਾਣਾ ਕਰ ਗਏ ਸਨ ਦੀ ਯਾਦ ਨੂੰ ਸਮਰਪਿਤ ਦੀਦਾਰ ਸਿੰਘ ਤੇ ਕੁਲਵਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿੱਚ ਵਿਦਿਆਰਥੀਆਂ ਲਈ ਖੂਬਸੂਰਤ ਐਜੂਕੇਸ਼ਨ ਪਾਰਕ ਤਿਆਰ ਕਰਵਾਇਆ। ਇਸ ਪਾਰਕ ਵਿੱਚ ਸੁੰਦਰ ਫੁਹਾਰਾ, ਬੱਚਿਆਂ ਦੇ ਬੈਠਣ ਲਈ ਮਖਮਲੀ ਘਾਹ, ਸੰਗਮਰਮਰ ਦਾ ਸਥਾਨ ਅਤੇ ਸ਼ੈਡ ਬਣਾਈ ਗਈ।

ਅਜੀਤ ਡੈਸਕ 26-11-2026
ਬਹਿਰਾਮ, 25 ਨਵੰਬਰ (ਨਛੱਤਰ ਸਿੰਘ ਬਹਿਰਾਮ)-ਉੱਘੇ ਸਮਾਜ ਸੇਵੀ ਸਵ: ਅਜੀਤ ਸਿੰਘ ਸ਼ੇਰਗਿਲ ਅਤੇ ਮਾਤਾ ਹਰਬੰਸ ਕੌਰ ਸ਼ੇਰਗਿੱਲ ਦੇ ਪੋਤਰੇ ਸਵ: ਹਰਦੀਪ ਸਿੰਘ ਸ਼ੇਰਗਿਲ ਜੋ ਕਿ ਪਿਛਲੇ ਸਾਲ ਇੰਗਲੈਂਡ ਵਿੱਚ ਅਕਾਲ ਚਲਾਣਾ ਕਰ ਗਏ ਸਨ ਦੀ ਯਾਦ ਨੂੰ ਸਮਰਪਿਤ ਦੀਦਾਰ ਸਿੰਘ ਤੇ ਕੁਲਵਿੰਦਰ ਕੌਰ ਨੇ ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿੱਚ ਵਿਦਿਆਰਥੀਆਂ ਲਈ ਖੂਬਸੂਰਤ ਐਜੂਕੇਸ਼ਨ ਪਾਰਕ ਤਿਆਰ ਕਰਵਾਇਆ। ਇਸ ਪਾਰਕ ਵਿੱਚ ਸੁੰਦਰ ਫੁਹਾਰਾ, ਬੱਚਿਆਂ ਦੇ ਬੈਠਣ ਲਈ ਮਖਮਲੀ ਘਾਹ, ਸੰਗਮਰਮਰ ਦਾ ਸਥਾਨ ਅਤੇ ਸ਼ੈਡ ਬਣਾਈ ਗਈ। ਪਰਿਵਾਰ ਵੱਲੋਂ ਪਾਰਕ ਦਾ ਉਦਘਾਟਨ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਅਤੇ ਬੱਚਿਆਂ ਦੇ ਮਨਪਸੰਦ ਪਦਾਰਥਾਂ ਦਾ ਲੰਗਰ ਲਗਾਇਆ ਗਿਆ। ਇਸ ਕਾਰਜ ਲਈ ਸਮੂਹ ਸਟਾਫ ਵੱਲੋਂ ਦੀਦਾਰ ਸਿੰਘ ਸ਼ੇਰਗਿੱਲ ਦਾ ਸਨਮਾਨ ਅਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਹਰਮਿੰਦਰ ਕੌਰ, ਸਟੀਵ ਡੇਅਸ, ਸ਼ੌਨ ਅਤੇ ਐਰਨ, ਸਕੂਲ ਮੁਖੀ ਨੀਲਮ ਰਾਣੀ, ਚੰਦਰ ਸ਼ੇਖਰ ਵਰਮਾ, ਨਰੇਸ਼ ਕੁਮਾਰ, ਜਤਿੰਦਰ ਸਿੰਘ ਪਾਬਲਾ, ਗੁਰਮੁਖ ਸਿੰਘ, ਸੰਦੀਪ ਸਿੰਘ, ਸਰਵਜੀਤ ਕੌਰ, ਨਵਜੋਤ ਦੀਪ ਕੌਰ, ਬਲਰਾਮ ਸਹੋਤਾ, ਕਾਜਲ, ਸਰਪੰਚ ਸੁਰਿੰਦਰ, ਕੁਲਦੀਪ ਰੱਤੂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਜੰਡਿਆਲੀ ’ਚ ਕ੍ਰਿਕਟ ਟੂਰਨਾਮੈਂਟ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ ਕਰਵਾਈ ਸਾਲਾਨਾ ਅਥਲੈਟਿਕਸ ਮੀਟ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।