22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ’ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ-ਅੰਗਦ ਸਿੰਘ

ਸਾਹਲੋਂ, 21 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਭੰਗਲ ਕਲਾਂ ਵਿਖੇ ਬਣੇ ਜ਼ਿਲ੍ਹਾ ਖੇਡ ਸਟੇਡੀਅਮ ’ਚ ਸਾਬਕਾ ਵਿਧਾਇਕ ਅੰਗਦ ਸਿੰਘ ਵਲੋਂ ਆਪਣੇ ਪਿਤਾ ਦੀ ਬਰਸੀ ਨੂੰ ਸਮਰਪਿਤ ਸਰਦਾਰ ਦਿਲਬਾਗ ਸਿੰਘ ਮੈਮੋਰੀਅਲ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਸਾਬਕਾ ਸਰਪੰਚ ਸੰਦੀਪ ਸਿੰਘ ਭੰਗਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਅਗਵਾਈ ਵਿਚ ਕਰਵਾਏ। ਜਿਸ ਵਿਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਸਾਬਕਾ ਵਿਧਾਇਕ ਅੰਗਦ ਸਿੰਘ ਸ਼ੰਕਰ ਕਲੱਬ ਨਵਾਂਸ਼ਹਿਰ ਅਤੇ ਬੇਗਮਪੁਰ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲੇ ਦੀ ਸ਼ੁਰੂਆਤ ਕਰਵਾਉਣ ਮੌਕੇ ਯਾਦਗਾਰੀ ਤਸਵੀਰ ਕਰਵਾਉਣ ਸਮੇਂ। ਤਸਵੀਰ : ਨਿੱਘ੍ਹਾ 22-11-2026
ਸਾਹਲੋਂ, 21 ਨਵੰਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਭੰਗਲ ਕਲਾਂ ਵਿਖੇ ਬਣੇ ਜ਼ਿਲ੍ਹਾ ਖੇਡ ਸਟੇਡੀਅਮ ’ਚ ਸਾਬਕਾ ਵਿਧਾਇਕ ਅੰਗਦ ਸਿੰਘ ਵਲੋਂ ਆਪਣੇ ਪਿਤਾ ਦੀ ਬਰਸੀ ਨੂੰ ਸਮਰਪਿਤ ਸਰਦਾਰ ਦਿਲਬਾਗ ਸਿੰਘ ਮੈਮੋਰੀਅਲ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਸਾਬਕਾ ਸਰਪੰਚ ਸੰਦੀਪ ਸਿੰਘ ਭੰਗਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੀ ਅਗਵਾਈ ਵਿਚ ਕਰਵਾਏ। ਜਿਸ ਵਿਚ ਇਲਾਕੇ ਦੀਆਂ ਵੱਖ-ਵੱਖ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸੰਬੰਧੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੰਦੀਪ ਸਿੰਘ ਭੰਗਲ ਨੇ ਦੱਸਿਆ ਸੱਤ ਦਿਨਾਂ ਚੱਲੇ ਖੇਡ ਮੁਕਾਬਲਿਆਂ ਵਿੱਚ ਸ਼ੰਕਰ ਕਲੱਬ ਦਾਣਾ ਮੰਡੀ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਕੱਪ ਅਤੇ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਪਿੰਡ ਬੇਗਮਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਕੱਪ ਅਤੇ 75000 ਰੁਪਏ ਦੀ ਨਕਦ ਰਾਸ਼ੀ। ਇਸੇ ਤਰ੍ਹਾਂ ਪਿੰਡ ਸਲੋਹ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕੱਪ ਅਤੇ 50000 ਰੁਪਏ ਦੀ ਨਕਦ ਰਾਸ਼ੀ ਹਾਸਲ ਕੀਤੀ। ਇਸ ਮੌਕੇ ਬੈਸਟ ਬੱਲੇਬਾਜ਼ 5100 ਰੁਪਏ, ਮੈਨ ਆਫ ਦਾ ਸੀਰੀਜ਼ ਨੂੰ 11000 ਰੁਪਏ ਅਤੇ ਬੈਸਟ ਬਾਲਰ ਨੂੰ 5100 ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਇਆ ਗਿਆ। ਖੇਡ ਮੁਕਾਬਲਿਆਂ ਦੌਰਾਨ ਬਲਿਹਾਰ ਸਿੰਘ ਸੰਧੂ ਨੇ ਚੌਕੇ ਅਤੇ ਛੱਕਿਆਂ ’ਤੇ ਇਨਾਮ ਰਾਸ਼ੀ ਦੇ ਕੇ ਆਪਣੇ ਪਿੰਡ ਅਮਰਗੜ੍ਹ ਦੀ ਭਰਵੀਂ ਹਾਜ਼ਰੀ ਲਗਵਾਈ। ਇਨਾਮਾਂ ਦੀ ਵੰਡ ਲਈ ਵਿਸੇਸ਼ ਤੌਰ ’ਤੇ ਪੁਹੰਚੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਖੇਡ ਸਟੇਡੀਅਮ ਨੂੰ ਬਣਾਉਣ ਲਈ ਆਪਣੇ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਪਿੰਡ-ਪਿੰਡ ਵਿਚ ਆਧੁਨਿਕ ਖੇਡ ਮੈਦਾਨ ਬਣਾਉਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਵਿੱਚ ਵੱਧ ਰਹੇ ਨਸ਼ੇ ਦੇ ਰੁਝਾਨ ਨੂੰ ਠੱਲ੍ਹ ਪਈ ਜਾਵੇ। ਇਸ ਮੌਕੇ ਨੰਬਰਦਾਰ ਸੰਤੋਖ ਸਿੰਘ, ਸਰਪੰਚ ਮਲਕੀਤ ਸਿੰਘ, ਕੁਲਦੀਪ ਸਿੰਘ ਭੋਲਾ ਇੰਟਰਨੈਸ਼ਨਲ ਖਿਡਾਰੀ, ਬਲਦੇਵ ਸਿੰਘ ਭੰਗਲ, ਸੰਤੋਖ ਸਿੰਘ ਥਾਂਦੀ, ਬਲਿਹਾਰ ਸਿੰਘ ਸੰਧੂ, ਸਤਨਾਮ ਸਿੰਘ ਸਾਬਕਾ ਡਾਇਰੈਕਟਰ ਖੰਡ ਮਿੱਲ੍ਹ, ਹਰਦੀਪ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਕਾਂਗਰਸ, ਸ਼ਰਨਜੀਤ ਸਿੰਘ ਗੋਗੀ, ਅਮਰੀਕ ਸਿੰਘ ਭੰਗਲ, ਸੋਨੂੰ ਪੰਡਿਤ, ਲਾਲ ਸਿੰਘ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੱਤਰਕਾਰ ਨਾਨੋਵਾਲੀਆ ਦੀ ਮਾਤਾ ਚੰਨਣ ਕੌਰ ਦਾ ਹੋਇਆ ਦਿਹਾਂਤ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਦੋਆਬਾ ਆਰੀਆ ਸਕੂਲ ਦੀਆਂ ਖਿਡਾਰਨਾਂ ਨੇ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।